गुरुवार, 23 जुलाई 2009

ਜਦ ਰਸਤੇ ਰੋਕੇ ਤੂਫਾਨਾ ਅਸੀਂ ਰੁਕੇ ਨਹੀਂ......

ਨਾਮ : ਬਲਜੀਤ ਪਾਲ ਸਿੰਘ
ਯੋਗਤਾ: ਐਮ.ਏ. ਬੀ. ਐਡ.
ਕਿੱਤਾ :ਅਧਿਆਪਕ
ਜਨਮ ਮਿਤੀ: 14-03-1956
ਨਿਵਾਸ ਸ੍ਥਾਨ: ਪਿੰਡ ਝੰਡਾ ਕਲਾਂ, ਜਿਲਾ ਮਾਨਸਾ(ਪੰਜਾਬ)
ਨਿਯੁਕਤੀ ਸ੍ਥਾਨ:ਮੁੱਖ ਅਧਿਆਪਕ,ਸਰਕਾਰੀ ਮਿਡ੍ਲ ਸ੍ਕੂਲ,ਮਾਨਖੇੜਾ(ਮਾਨਸਾ) ਪੰਜਾਬ.
ਸਾਹਿਤਕ ਸਫਰ: ਕਾਵ ਪੁਸਤਕ-ਕੰਡਿਆਲੀ ਰੁੱਤ(1994) ਗ਼ਜ਼ਲ ਪੁਸਤਕ-ਸੂਰਜ ਦੇ ਪਿਛਵਾੜੇ(2004)
ਤੀਸਰੀ ਗ਼ਜ਼ਲ ਪੁਸਤਕ ਲਗਪਗ ਤਿਆਰ ਹੈ.
.ਸ਼ੌਕ;ਪੰਜਾਬੀ ਸਾਹਿਤ ਦਾ ਵਿਦਿਆਰਥੀ ਹਾਂ. ਗ਼ਜ਼ਲ ਪੜਦਾ,ਸੁਣਦਾ ਅਤੇ ਲਿਖਦਾ ਵੀ ਹਾਂ.



ਹਾਦਸਿਆਂ ਦੇ ਬਾਵਜੂਦ ਅਸੀਂ ਝੁਕੇ ਨਹੀਂ
ਜਦ ਰਸਤੇ ਰੋਕੇ ਤੂਫਾਨਾ ਅਸੀਂ ਰੁਕੇ ਨਹੀਂ

ਭਾਵੇਂ ਝੜ ਹੀ ਜਾਂਦੇ ਹਰ ਸਾਲ ਜਰਦ ਪੱਤੇ
ਬਹਾਰਾਂ ਵਾਲੀ ਆਮਦ ਦੇ ਕਿੱਸੇ ਮੁੱਕੇ ਨਹੀਂ

ਤੁਸੀਂ ਕੌਣ ਹੁੰਦੇ ਹੋ ਸਾਡੇ ਫੈਸਲੇ ਕਰ੍ਨ ਵਾਲੇ
ਤੁਹਾਡੇ ਜੁਰ੍ਮ ਅਜੇ ਵੀ ਸਾਡੇ ਕੋਲੋਂ ਲੁਕੇ ਨਹੀਂ

ਅਸੀਂ ਤਾਂ ਸਾਂਭੀ ਫਿਰਦੇ ਹਾਂਤੁਹਾਡੀ ਹੀ ਸੌਗਾਤ
ਅੱਖਾਂ ਵਿਚ ਤੈਰਦੇ ਹੰਝੂ ਕਦੇ ਵੀ ਸੁੱਕੇ ਨਹੀਂ
(Baljeet Pal Singh)

सोमवार, 13 जुलाई 2009

ਹੁਣ ਕਿਸੇ ਦੀ ਖਾਤਿਰ ਅੱਖਾਂ ਨੂੰ ਸਰਸ਼ਾਰ ਨਹੀਂ ਕਰਨਾ ....

ਕਿਸੇ ਲਈ ਕਿੰਨੇ ਰੋਏ ਹਾਂ ਸਿਰ੍ਫ ਇਹ ਦਿਲ ਹੀ ਜਾਣਦਾ
ਹੁਣ ਕਿਸੇ ਦੀ ਖਾਤਿਰ ਅੱਖਾਂ ਨੂੰ ਸਰਸ਼ਾਰ ਨਹੀਂ ਕਰਨਾ

ਉਹ ਚੰਨ ਤੇ ਪਹੁੰਚ ਗਏ ਅਸੀਂ ਖਾਕ ਚ, ਰੁਲ ਗਏ
ਦੂਰੀ ਵਧ ਗਈ ਐਨੀ ਕਿ ਹੁਣ ਇਤਬਾਰ ਨਹੀਂ ਕਰਨਾ

ਅਗਲੇ ਜਨਮ ਭਾਵੇਂ ਯਾਰਾ,ਕ੍ਦੇ ਸੋਨੇ ਦਾ ਬਣ ਜਾਵੀਂ
ਭਰੋਸਾ ਮੈਂ ਤੇਰੇ ਤੇ ਫੇਰ ਵੀ ਦਿਲਦਾਰ ਨਹੀਂ ਕਰਨਾ।

(Baljeet Pal Singh)

ਪੰਜਾਬ ਬਾਰੇ ਜਾਣਕਾਰੀ ਲਭੋ ਜੀ