ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ......(ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਜਨਮ ਦਿਹਾੜੇ ਤੇ ਵਿਸ਼ੇਸ਼ .....)
ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ ੭ ਜੁਲਾਈ ੧੬੫੬ ਈ: ਚ ਕੀਰਤਪੁਰ ਵਿਖੇ ਮਾਤਾ ਰਾਜ਼ ਕੋਰ ਅਤੇ ਪਿਤਾ ਹਰਿ ਰਾਇ ਜੀ ਦੇ ਘਰ ਹੋਇਆ. ਗੁਰੂ ਜੀ ਬਾਲਪਨ ਤੋਂ ਹੀ ਧਾਰਮਿਕ ਰੁਚੀ ਵਾਲੇ ਸਨ . ਹਮੇਸ਼ਾ ਗੁਰਬਾਣੀ ਵਿਚ ਲਿਵਲੀਨ ਰਹਿੰਦੇ . ਪਿਤਾ ਗੁਰੂ ਜੀ ਨੇ ਇਕ ਵਾਰੀ ਛੋਟੀ ਜੇਹੀ ਪਰਖ ਕੀਤੀ ਦੋਨਾ ਭਰਾਵਾਂ ਕੋਲ (ਵਡੇ ਭਰਾ ਰਾਮ ਰਾਇ ਅਤੇ ਛੋਟੇ ਹਰ ਕ੍ਰਿਸ਼ਨ ) ਇਕ ਸਿਖ ਨੂ ਭੇਜਿਆ ਕੀ ਓਹ ਬਾਣੀ ਪੜਦਿਆਂ ਦੋਵਾਂ ਨੂੰ ਵਾਰੋ ਵਾਰੀ ਖੰਦੁਈ ਚੁਭੋਈ ਜਾਵੇ . ਜਦੋਂ ਰਾਮ ਰਾਇ ਨੂੰ ਖੰਦੁਈ ਚੁਭੋਹੀ ਤਾਂ ਓਹ ਤ੍ਰਭਕ ਗਏ ਅਤੇ ਸਿਖ ਨੂੰ ਖੂਬ ਬੁਰਾ - ਭਲਾ ਕਿਹਾ ਭਰ ਜਦ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਖੰਦੁਈ ਚੁਭੋਈ ਗਈ ਤਾਂ ਓਹ ਓਸੇ ਤਰਾਂ ਹੀ ਗੁਰਬਾਣੀ ਵਿਚ ਲਿਵਲੀਨ ਰਹੇ . ਗੁਰੂ ਜੀ ਨੇ ਓਸੇ ਵੇਲੇ ਗੁਰੂ ਹਰਿ ਕ੍ਰਿਸ਼ਨ ਨੂੰ ਗੁਰ ਗੱਦੀ ਦੇਣ ਦਾ ਫੈਸਲਾ ਕੀਤਾ .
ਮਾਤ੍ਰ ੫ ਸਾਲਾਂ ਦੀ ਉਮਰ ਵਿਚ ਗੁਰੂ ਜੀ ਨੇ ੧੬੬੧ ਵਿਚ ਗੁਰ ਗੱਦੀ ਸੰਭਾਲ ਲਈ. ਬਾਲ ਅਵਸਥਾ ਬਾਲਕ ਅਚੇਤ ਤੇ ਨਿਰਬਲ ਹੁੰਦਾ ਹੈ ਪਰ ਗੁਰੂ ਜੀ ਗਿਆਨ ਬ੍ਰਿਧ ,ਪਰਮ ਸਮਰਥ ਸਨ .
ਰਾਮ ਰਾਇ ਨੇ ਗੱਦੀ ਨਾ ਮਿਲਣ ਤੇ ਸਖ਼ਤ ਰੋਸ਼ ਮਨਾਇਆ ਅਤੇ ਔਰੰਗਜੇਬ ਨੂੰ ਆਪਣੀਆਂ ਕਰਾਮਾਤਾਂ ਨਾਲ ਖੁਸ਼ ਕਰ ਗੁਰ ਗੱਦੀ ਪ੍ਰਾਪਤ ਕਰਨ ਲਈ ਬਾਦਸ਼ਾਹ ਦੀ ਮਦਦ ਮੰਗੀ . ਬਾਦਸ਼ਾਹ ਨੇ ਫਰਿਆਦ ਮਨ ਕੇ ਗੁਰੂ ਹਰ ਕ੍ਰਿਸ਼ਨ ਜੀ ਨੂੰ ਦਿੱਲੀ ਜਾਣ ਦਾ ਹੁਕਮ ਦਿੱਤਾ ....
ਪਰ ਹਰਿ ਕ੍ਰਿਸ਼ਨ ਜੀ ਨੇ ਦਿੱਲੀ ਜਾਣਤੋਂ ਇਨਕਾਰ ਕਰ ਦਿੱਤਾ । ਝਗੜਾ ਕਾਫੀ ਵਧ ਗਿਆ । ਆਖਿਰ ਮਿਰਜ਼ਾ ਰਾਜਾ ਜੈ ਸਿੰਘ ਨੇ ਵਿਚ ਪੈ ਕੇ ਜੁਗਤ ਕੱਢੀ . ਓਸ ਨੇ ਗੁਰੂ ਜੀ ਨੂੰ ਇਸ ਗਲ ਤੇ ਰਾਜੀ ਕਰ ਲਿਆ ਕੀ ਓਹ ਔਰੰਗਜੇਬ ਨੂੰ ਨਾ ਮਿਲਣ ਪਰ ਦਿੱਲੀ ਜਰੁਰ ਜਾਣ...ਔਰੰਗਜੇਬ ਦੇ ਦਰਬਾਰ ਵਿਚ ਨਾ ਰਹਿ ਕੇ ਓਹਨਾ ਦੇ ਬੰਗਲੇ ਰਹਿਣ . ਗੁਰੂ ਜੀ ਦਿੱਲੀ ਗਏ ਤੇ ਰਾਜੇ ਜੈ ਸਿੰਘ ਦੇ ਘਰ ਠਹਿਰੇ . ਓਹ ਸਥਾਨ ਜਿਥੇ ਗੁਰੂ ਜੀ ਠਹਿਰੇ ਸਨ ਹੁਣ ਬੰਗਲਾ ਸਾਹਿਬ ਦੇ ਨਾਂ ਨਾਲ ਪ੍ਰਸਿਧ ਹੈ .
ਦਿੱਲੀ ਵਿਚ ਗੁਰੂ ਜੀ ਨੇ ਆਪਣਾ ਧਰਮ-ਪ੍ਰਚਾਰ ਦਾ ਕੰਮ ਸੁਰੂ ਕਰ ਦਿੱਤਾ । ਰੋਜ਼ ਦੀਵਾਨ ਲਗਦਾ , ਸੰਗਤਾਂ ਬਾਲ ਗੁਰੂਦੇ ਦਰਸ਼ਨ ਕਰਦੀਆਂ । ਇਸ ਪ੍ਰਚਾਰ ਨੇ ਸਿਖੀ ਦਿੱਲੀ ਦੀਆਂ ਨੁਕਰਾਂ ਤਕ ਪਹੁੰਚਾਈ । ਜਦ ਹੈਜੇ ਦੀ ਬਿਮਾਰੀ ਫੈਲੀ ਤਾਂ ਗੁਰੂ ਜੀ ਆਪ ਲੋਕਾਂ ਦੀਆਂ ਪੀੜਾਂ ਹਰਨ ਲਈ ਲੋਕਾਂ ਦੇ ਘਰਾਂ ਵਿਚ ਜਾਂਦੇ , ਗੁਰੂ ਜੀ ਦਾ ਇਹ ਰੂਪ ਵੇਖ ਔਰੰਗਜੇਬ ਨੂੰ ਆਪਣੀ ਭੁੱਲ ਦਾ ਏਹਸਾਸ ਹੋਇਆ ਤੇ ਗੁਰੂ ਜੀ ਦੇ ਦਰਸ਼ਨ ਦੀ ਖਾਹਿਸ਼ ਪ੍ਰਗਟ ਕੀਤੀ ...ਪਰ ਗੁਰੂ ਜੀ ਨਾ ਗਏ ਸਿਰਫ ਇਹ ਸ਼ਬਦ ਲਿਖ ਭੇਜਿਆ ......
ਕਿਆ ਖਾਧੈ ਕਿਆ ਪੈਧੈ ਹੋਈ
ਜਾ ਮਨਿ ਨਹੀ ਸਚਾ ਸੋਈ
ਕਿਆ ਮੇਵਾ , ਕਿਆ ਘਿਓ ਗੁਡ ਮੀਠਾ
ਕਿਆ ਮੈਦਾ ਕਿਆ ਮਾਸ
ਕਿਆ ਕਪੜ ਕਿਆ ਸੇਜ ਸੁਖਾਲੀ
ਕੀਜਹਿ ਭੋਗ ਬਿਲਾਸ
ਕਿਆ ਲਸਕਰ ਕਿਆ ਨੇਬ ਖਵਾਸੀ
ਆਵੈ ਮਹਲੀ ਵਾਸ
ਨਾਨਕ ਸਚੇ ਨਾਮ ਵਿਣ ਸਭੇ ਟੋਲ ਵਿਣਾਸੁ
ਔਰੰਗਜੇਬ ਆਪ ਚਲ ਕੇ ਗੁਰੂ ਜੀ ਦੇ ਦਰਬਾਰ ਆਏ ਪਰ ਗੁਰੂ ਜੀ ਬਾਹਰ ਨਾ ਆਏ ...
ਦਿੱਲੀ ਤੋਂ ਹਰਿ ਕ੍ਰਿਸ਼ਨ ਜੀ ਮੁੜਨ ਹੀ ਲੱਗੇ ਸੀ ਕੇ ਓਹਨਾ ਤੇ ਬਿਮਾਰੀ ਦਾ ਅਚਾਨਕ ਹਮਲਾ ਹੋ ਗਿਆ , ਨਾਲ ਹੀ ਚੇਚਕ ਵੀ ਨਿਕਲ ਆਈ. ਸਿਖਾਂ ਨੇ ਅੰਤਿਮ ਸਮਾਂ ਜਾਣ ਕੇ ਬੇਨਤੀ ਕੀਤੀ ਕਿ ਆਪ ਜੀ ਗੁਰ ਗੱਦੀ ਦੀ ਜ਼ਿਮੇਵਾਰੀ ਕਿਸ ਨੂੰ ਦੇ ਚੱਲੇ ਹੋ ? ਗੁਰੂ ਜੀ ਅਖਿਰ ਵੇਲੇ ਜੋ ਸ਼ਬਦ ਬੋਲੇ ਓਹ ਸਨ ...." ਬਾਬਾ ..ਬਕਾਲੇ ". ਬਾਬਾ - ਬਕਾਲੇ ਦਾ ਭਾਵ ਸੀ ਕਿ ਗੁਰ ਗੱਦੀ ਦਾ ਵਾਰਿਸ਼ ਬਕਾਲੇ ਪਿੰਡ ਹੈ . 'ਬਾਬਾ' ਇਸ ਲਈ ਕਿਹਾ ਕਿਓੰਕੇ ਗੁਰੂ ਤੇਗ ਬਹਾਦੁਰ ਰਿਸ਼ਤੇ ਵਿਚ ਓਹਨਾ ਦੇ ਬਾਬਾ ਜੀ ਲਗਦੇ ਸਨ .
ਅਬ ਬਾਬਾ ਜੀ ਬੀਚ ਬਕਾਲੇ ਭਏ
ਸਭ ਸੰਗਤੀ ਧਰ ਸੁਣੈ ਜੀਓ
ਅਤੇ ਗੁਰੂ ਜੀ ੩੦ ਮਾਰਚ , ਸਨ ੧੬੬੪ ਨੂੰ ਜੋਤੀ - ਜੋਤ ਸਮਾ ਗਏ .
ਗੁਰੂ ਹਰਿ ਕ੍ਰਿਸ਼ਨ ਜੀ ਨੇ ਤਿਨ ਸਾਲ ਗੁਰਿਆਈ ਦੀ ਜਿਮੇਵਾਰੀ ਸੰਭਾਲੀ . ਇਤਨੀ ਛੋਟੀ ਆਯੁ ਪਰ ਜਿਸ ਸਿਆਨਪ ਅਤੇ ਸੱਚਾਈ ਨਾਲ ਜਿਮੇਵਾਰੀਆਂ ਨੂੰ ਸਭਾਲਿਆ ਓਹ ਸਿਖ ਇਤਿਹਾਸ ਵਿਚ ਹਮੇਸ਼ਾ ਲਈ ਅਨਮੋਲ ਹੋ ਗਿਆ .....!!
ਹਰਕੀਰਤ 'ਹੀਰ' '