gazal लेबलों वाले संदेश दिखाए जा रहे हैं. सभी संदेश दिखाएं
gazal लेबलों वाले संदेश दिखाए जा रहे हैं. सभी संदेश दिखाएं

बुधवार, 12 अगस्त 2009

ਦਿਨ

ਈ-ਮੇਲ ਰਾਹੀਂ ਮਿਲੀ ਸ. ਅਨਾਮ ਗਰੇਵਾਲ ਜੀ ਦੀ ਗ਼ਜ਼ਲ


ਤੇਰੇ ਨਾਲ਼ ਗੁਜ਼ਾਰੇ ਦਿਨ ।

ਯਾਦਾਂ ਨਾਲ਼ ਸ਼ਿੰਗਾਰੇ ਦਿਨ ।

ਦਿਨ ਦਿਨ ਕਰਕੇ ਬੀਤ ਗਏ

ਉਹ ਸਾਰੇ ਦੇ ਸਾਰੇ ਦਿਨ ।

ਕੱਠਿਆਂ ਕਰ ਕੇ ਥੱਕ ਗਏ ਹਾਂ

ਜਿਹੜੇ ਆਪ ਖਿਲਾਰੇ ਦਿਨ।

ਬਾਤਾਂ ਪਉਂਦੇ ਰਾਤ ਗਈ

ਭਰਦੇ ਪਏ ਹੁੰਘਾਰੇ ਦਿਨ ।

ਫੁੱਲਾਂ ਨਾਲੋ਼ ਹੌਲ਼ੇ ਸਨ ਹੁਣ

ਪੱਥਰਾਂ ਤੋਂ ਬਾਰੇ ਦਿਨ ।

ਰਾਤਾਂ ਦੀ ਉੱਡ ਨੀਂਦ ਗਈ

ਦਿਨੇ ਦਿਖਉਂਦੇ ਤਾਰੇ ਦਿਨ ।

ਹੰਝੂ ਬਣ ਬਣ ਡੁ੍ਲ੍ਹਦੇ ਰਹੇ

ਅੱਖੀਆਂ ਵਿੱਚੋਂ ਖਾਰੇ ਦਿਨ ।

ਭਵਸਾਗਰ ਵਿੱਚ ਦੋਬ ਰਹੇ

ਲਉਂਦੇ ਨਹੀਂ ਕਿਨਾਰੇ ਦਿਨ ।

ਲੱਗਾ ਅੱਜ ਤੱਕ ਭੇਤ ਨਹੀ

ਫਿਰਦੇ ਕਿਉਂ ਹੰਕਾਰੇ ਦਿਨ ।

ਬੁੱਢੇ ਬਾਰੇ ਬਚਪਨ ਦੇ

ਦੂਰੋਂ ਕਰਨ ਇਸ਼ਾਰੇ ਦਿਨ ।

ਅਉਣੇ ਨਹੀਂ ਦੁਬਾਰੇ ਦਿਨ

ਲਾ ਕੇ ਤੁਰ ਗਏ ਲਾਰੇ ਦਿਨ ।


- ਸ. ਅਨਾਮ ਗਰੇਵਾਲ

ਪੰਜਾਬ ਬਾਰੇ ਜਾਣਕਾਰੀ ਲਭੋ ਜੀ