बुधवार, 9 नवंबर 2011

ਗੁਰੂ ਨਾਨਕ ਦੀਆਂ ਨਜ਼ਰਾਂ ਵਿਚ ਇਸਤਰੀ -----

ਗੁਰੂ ਨਾਨਕ ਦੀਆਂ ਨਜ਼ਰਾਂ ਵਿਚ ਇਸਤਰੀ -----ਅੱਜ ਗੁਰੂ ਨਾਨਕ ਦੇ ਜਨਮ ਦਿਹਾੜੇ ਤੇ ਲਿਖਣ ਬੈਠੀ ਤੇ ਇਕ ਇਸਤਰੀ ਹੋਣ ਖਾਤਰ ਇਕੋ ਗੱਲ ਚੇਤੇ ਆਈ ਕੀ ਓਹ ਗੁਰੂ ਨਾਨਕ ਹੀ ਸਨ ਜਿਹਨਾ ਨੇ ਇਸਤਰੀ ਨੂ ਇਤਨਾ ਮਾਣ ਤੇ ਸਮਮਾਨ ਦਿੱਤਾ ਵਰਨਾ ਸੰਸਾਰ ਦੇ ਬਹੁਤੇ ਚਿੰਤਕਾਂ ਅਤੇ ਸੰਸਾਰ ਦੇ ਲੱਗਪੱਗ ਸਾਰੇ ਹੀ ਵੱਡੇ ਉਮਰ ਦੇ ਧਰਮਾਂ: ਹਿੰਦੂ ਧਰਮ, ਬੁੱਧ ਧਰਮ, ਜੈਨੀ ਧਰਮ, ਯਹੂਦੀ ਧਰਮ, ਇਸਾਈ ਧਰਮ ਅਤੇ ਇਸਲਾਮ ਧਰਮ ਨੇ ਇਸਤਰੀ ਨੂੰ ਕਿਸੇ ਨਾ ਕਿਸੇ ਰੂਪ ਵਿਚ ਨਕਾਰਿਆ ਅਤੇ ਨਖੇਧਿਆ ਹੀ ਹੈਪਰ ਸੰਸਾਰ ਦੇ ਸਭ ਤੋਂ ਘੱਟ ਉੱਮਰ ਵਾਲੇ ਧਰਮ, ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੀ ਵਡਿਆਈ ਕਰਦਿਆਂ ਉਸਨੂੰ ਮਰਦ ਦੇ ਬਰਾਬਰ ਹੀ ਦਰਜਾ ਦਿੱਤਾ ਅਤੇ ਇਸਤਰੀ ਦੇ ਹੱਕ ਵਿੱਚ ਇਨਕਲਾਬੀ ਆਵਾਜ਼ ਉਠਾਈ

ਜਰਮਨ ਦੇ ਚਿੰਤਕ 'ਆਇਨਗੇ' ਨੂੰ ਇਸਤਰੀ ਦੇ ਵਜ਼ੂਦ ਵਿੱਚ ਰੂਹ ਜਾਂ ਆਤਮਾ ਨਾਂ ਦੀ ਕੋਈ ਚੀਜ਼ ਹੀ ਨਾ ਦਿਸੀ'ਚੈਸਟਰਫੀਲਡ' ਨੇ ਇਸਤਰੀ ਦੀ ਪੈਦਾਇਸ਼ ਨੂੰ ਕੁਦਰਤ ਦਾ ਇੱਕ ਮਜ਼ੇਦਾਰ ਹਾਦਸਾ ਆਖਿਆ'ਸ਼ਕਰਾਚਾਰੀਆ' ਨੂੰ ਇਸਤਰੀ ਇੱਕ ਬੰਧਨ ਨਜ਼ਰ ਆਈ'ਨੇਪੋਲੀਅਨ' ਨੇ ਇਸਤਰੀ ਨੂੰ ਇੱਕ ਧੋਖਾ ਦੱਸਿਆ ਮਾਰਕਸਵਾਦੀ ਵਿਚਾਰਕ 'ਕਾਰਲ ਮਾਰਕਸ' ਨੇ ਬਦਲੇ ਦਾ ਦੂਜਾ ਨਾਂ ਇਸਤਰੀ ਰੱਖਿਆ'ਸ਼ੈਕਸਪੀਅਰ' ਨੇ ਇਸਤਰੀ ਨੂੰ ਇੱਕ ਕਮਜ਼ੋਰੀ ਦਾ ਨਾਂ ਦਿੱਤਾ'ਅਰਸਤੂ' ਤਾਂ ਸਭ ਦਾ ਸਿਰਾ ਨਿਕਲਿਆਉਸ ਆਖਿਆ: ਮਰਦ ਦਾ ਕੰਮ ਹੈ ਇਸ਼ਤਰੀ ਨੂੰ ਹੁਕਮ ਦੇਣਾ ਅਤੇ ਇਸਤਰੀ ਤੋਂ ਹੁਕਮ ਮੰਨਾਉਣਾ ਅਤੇ ਇਸਤਰੀ ਦਾ ਕਰਤੱਵ ਹੈ, ਚੁੱਪ ਚਾਪ ਬਿਨਾਂ ਕਿਸੇ ਹੀਲ-ਹੁੱਜਤ ਦ,ੇ ਹੁਕਮ ਦੀ ਪਾਲਣਾ ਕਰਦੇ ਜਾਣਾਜੋਗੀ 'ਗੋਰਖਨਾਥ' ਨੇ ਇਸਤਰੀ ਦੀ ਤੁਲਨਾ ਬਘਿਆੜ ਨਾਲ ਅਤੇ ਤੁਲਸੀ ਦਾਸ ਨੇ ਇਸਤਰੀ ਦੀ ਤੁਲਨਾ ਢੋਲ-ਗਵਾਰ (ਪਸ਼ੂਆਂ) ਨਾਲ ਕਰਦਿਆਂ ਕੁਝ ਅਜਿਹਾ ਆਖਿਆ: ਢੋਲ, ਗੰਵਾਰ ਔਰ ਨਾਰੀ ਤੀਨੋਂ ਤਾੜਨ ਕੇ ਅਧਿਕਾਰੀ ਜੈਨੀਆਂ ਦੇ ਦਿਗੰਬਰ ਨੇ ਤਾਂ ਸਭ ਨੂੰ ਮਾਤ ਪਾਉਂਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਇਸਤਰੀ ਭਾਵੇਂ ਸਾਰੀ ਉੱਮਰ ਹੀ ਪ੍ਰਭੂ-ਭਗਤੀ ਕਰੀ ਜਾਵੇ ਤਾਂ ਵੀ ਮੁਕਤੀ ਪ੍ਰਾਪਤ ਨਹੀਂ ਕਰ ਸਕਦੀ ਮੁਕਤੀ ਪ੍ਰਾਪਤ ਕਰਨ ਲਈ ਉਸਨੂੰ ਮਰਦ ਦੇ ਜਾਮੇ ਵਿੱਚ ਹੀ ਪੈਦਾ ਹੋਣਾ ਪਵੇਗਾ ਮਹਾਤਮਾ ਬੁੱਧ ਨੇ ਆਪਣੇ ਪ੍ਰਾਪਤ ਕੀਤੇ ਗਏ ਗਿਆਨ ਰਾਹੀਂ ਪਤਾ ਨਹੀਂ ਹੋਰ ਕੀ ਕੀ ਪਰਾਪਤ ਕੀਤਾ ਪਰ ਉਹਨਾਂ ਵੀ ਇੱਕ ਗੱਲ ਆਖੀ ਕਿ ਜੇਕਰ ਕਿਸੇ ਇਸਤਰੀ ਨਾਲ ਗੱਲ ਕਰਨੀ ਜ਼ਰੂਰੀ ਹੀ ਹੋਵੇ ਤਾਂ ਉਸ ਨਾਲ ਗੱਲ, ਇੰਨੀ ਦੂਰ ਖਲੋ ਕੇ ਕਰਨੀ ਚਾਹੀਦੀ ਹੈ ਕਿ ਉਸ ਇਸਤਰੀ ਦਾ ਪਰਛਾਵਾਂ ਵੀ ਤੁਹਾਡੇ ਤੇ ਨਾ ਪਵੇ ਮੰਨੂ ਜੀ ਨੇ ਇਸਤਰੀ ਨੂੰ ਬਚਪਨ ਵਿੱਚ ਪਿਤਾ, ਜਵਾਨੀ ਵਿੱਚ ਪਤੀ ਅਤੇ ਬੁਢੇਪੇ ਵਿੱਚ ਪੁੱਤਰ ਦੇ ਅਧਿਕਾਰ ਵਿੱਚ ਰੱਖੇ ਜਾਣ ਦੀ ਤਾਕੀਦ ਕੀਤੀ ਇਸਤਰੀ ਵਿਰੁੱਧ ਜ਼ਹਿਰ ਉਗਲਦੇ ਹੋਰ ਵੀ ਬਹੁਤ ਸਾਰੇ ਹਵਾਲੇ ਦਿੱਤੇ ਜਾ ਸਕਦੇ ਹਨ ਕਵੀ 'ਕੀਥ' ਨੇ 'ਇਸਤਰੀ' ਵਿਰੁੱਧ ਬ੍ਰਾਹਮਣਾਂ ਦੇ ਰੋਲ ਨੂੰ ਸਭ ਤੋਂ ਹਾਨੀਕਾਰਕ ਆਖਿਆ


ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਗਰੰਥ ਸਾਹਿਬ ਦੇ ਪੰਨਾ 473 ਉਤੇ ਦਾ 'ਇਸਤਰੀ' ਦੀ ਯੋਗ ਥਾਂ ਦਰਸਾਉਂਦਾ ਅਤੇ ਉਸਨੂੰ ਬਹੁਤ ਉੱਚੀ ਪਦਵੀ ਦਿੰਦੀਆਂ ਇਹ ਸ਼ਬਦ ਆਖਿਆ -

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵਿਆਹੁ।।
ਭੰਡਹੁ ਹੋਵੇ ਦੋਸਤੀ ਭੰਡਹੁ ਚਲੈ ਰਾਹੁ।।
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।
ਭੰਡਹੁ ਹੀ ਭੰਡੁ ਉਪਜੈ ਭੰਡੈ ਬਾਝੁ ਨਾ ਕੋਇ।।
ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਇ।।
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ।।
ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ।।

ਭੰਡ ਅਰਥਾਤ ਇਸਤਰੀ (ਪਤਨੀ) ਨੂੰ ਭਲਾ-ਬੁਰਾ ਕਿਉਂ ਆਖਿਆ ਜਾਵੇ? ਇਸਤਰੀ ਨੁੰ ਮਰਦ ਤੋਂ ਨੀਵਾਂ ਕਿਉਂ ਸਮਝਿਆ ਜਾਵੇ? ਇਸਤਰੀ ਤਾਂ ਸਦਾ ਹੀ ਆਦਰ ਕਰਨ ਯੋਗ ਹੈ ਰਾਜਿਆਂ ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਇਸਤਰੀ ਨੂੰ ਮੰਦਾ ਕਹਿਣਾ ਅਤੇ ਸਮਝਣਾ ਕਿੱਥੋਂ ਦੀ ਸਮਝਦਾਰੀ ਹੈ? ਰਿਸ਼ੀ-ਮੁੰਨੀ, ਸੰਤ-ਮਹਾਤਮਾ, ਇਨਕਲਾਬੀ ਯੋਧੇ ਤੇ ਸੂਰਬੀਰ, ਗੁਰ-ਪੀਰ-ਪੈਗੰਬਰਾਂ ਨੂੰ ਜਨਮ ਦੇਣ ਵਾਲੀ ਅਤੇ ਪਾਲ-ਪੋਸ ਕੇ ਵੱਡਿਆਂ ਕਰਨ ਵਿੱਚ ਆਪਣਾ ਪੱਲ ਪੱਲ ਕੁਰਬਾਨ ਕਰਨ ਵਾਲੀ, ਮਮਤਾ ਦੀ ਪੁੰਜ, ਪਿਆਰ ਦੀ ਮੂਰਤ ਅਤੇ ਤਿਆਗ ਦਾ ਸਰੂਪ 'ਇਸਤਰੀ' ਭਲਾ ਮਾੜੀ ਕਿਵੇਂ ਹੋ ਸਕਦੀ ਹੈ ...?

ਗੁਰੂ ਨਾਨਕ ਸਾਹਿਬ ਔਰਤ ਨੂੰ ਮਰਦ ਤੋਂ ਨੀਵਾਂ ਦਰਜਾ ਦੇਣ ਨੂੰ ਵੀ ਗ਼ੈਰ-ਰੂਹਾਨੀ ਸੋਚ ਆਖਦੇ ਹਨ। ਜਿਹੜੀ ਔਰਤ ਰਾਜਿਆਂ ਤੇ ਮਹਾਨ ਰੂਹਾਨੀ ਹਸਤੀਆਂ ਨੂੰ ਜਨਮ ਦੇਂਦੀ ਹੈ, ਉਹ ਮਾੜੀ ਕਿੰਞ ਹੋ ਸਕਦੀ ਹੈ? ਫਿਰ ਉਹ ਵੀ ਤਾਂ ਰੱਬ ਦੀ ਪੈਦਾ ਕੀਤੀ ਹੋਈ ਹੈ । ਰੱਬ ਦੀ ਰਚਨਾ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ ।
ਗੁਰੂ ਨਾਨਕ ਸਾਹਿਬ ਨੇ ਲੋਕਾਈ ਨੂੰ �ਇਨਸਾਨੀਅਤ ਦੀ ਪਾਹੁਲ ਵਾਲੀ ਰੂਹਾਨੀਅਤ� ਦਾ ਸਬਕ ਦਿਤਾ। ਉਨ੍ਹਾਂ ਨੇ ਧਰਮ ਤੇ ਰੂਹਾਨੀਅਤ ਨੂੰ ਅਖੌਤੀ ਸੰਨਿਆਸ ਲੈ ਕੇ ਜੰਗਲਾਂ, ਉਜਾੜਾਂ ਤੇ ਪਹਾੜਾਂ ਵਿਚ ਲੁਕ ਕੇ, ਦੁਨੀਆਂ ਤੋਂ ਭੱਜ ਕੇ, ਜਿਸਮ ਨੂੰ ਦੁਖ ਦੇ ਕੇ, ਅਖੌਤੀ ਤਪੱਸਿਆ ਕਰਨ ਦੇ ਭਰਮ ਤੋਂ ਆਜ਼ਾਦ ਕੀਤਾ । ਉਨ੍ਹਾਂ ਕਿਹਾ ਕਿ ਇਨਸਾਨ ਇਕ ਆਮ ਗ੍ਰਹਿਸਤੀ ਵਜੋਂ ਜ਼ਿੰਦਗੀ ਜਿਊਂਦਿਆਂ ਹੀ ਇਕ ਰੂਹਾਨੀ ਹਸਤੀ ਹੋ ਸਕਦਾ ਹੈ । ਉਨ੍ਹਾਂ ਕਿਹਾ ਕਿ ਗ੍ਰਹਿਸਤ ਰੂਹਾਨੀਅਤ ਦੇ ਰਾਹ ਵਿਚ ਰੋੜਾ ਨਹੀਂ ਬਲਕਿ ਇਸ ਦੇ ਰਸਤੇ ਵਿਚ ਮਦਦਗਾਰ ਹੁੰਦਾ ਹੈ ।

ਇਸਤਰੀ ਨੂ ਇਤਨਾ ਸਮਮਾਨ ਤੇ ਇਜ੍ਜਤ ਦੇਣ ਵਾਲੀ ਦੁਨੀਆਂ ਤੇ ਨਾ ਕੋਈ ਲਾਸਾਨੀ ਹਸਤੀ ਪਹਿਲੋਂ ਹੋਈ ਸੀ ਤੇ ਨਾ ਹੀ ਉਨ੍ਹਾਂ ਤੋਂ ਮਗਰੋਂ ਨਜ਼ਰ ਆਉਂਦੀ ਹੈ।


शुक्रवार, 21 जनवरी 2011

ਦੁਖ ਵਿਛੜੇ ਨਨਕਾਣੇ ਦਾ .....(लेखिका : दर्शन कौन धनोए )


_____________________$$_____________________

___________________$$$$$$___________________
_________________$$$$$$$$$$_________________
__________$$______$$$$$$$$______$$__________
_______$$_____$$$$_$$$$$$_$$$$_____$$_______
____$$$___$$$$_____$$$$$$_____$$$$___$$$____
__$$$$___$$$$______$$$$$$______$$$$___$$$$__
_$$$$$____$$$$_____$$$$$$_____$$$$___$$$$$$_
_$$$$$$_____$$$$$_$$$$$$$$_$$$$$____$$$$$$$_
__$$$$$$$________$$$$$$$$$$_______$$$$$$$$__
___$$$$$$$$$$________$$________$$$$$$$$$$___
____$$$$$$$$$$$$$$$$$$$$$$$$$$$$$$$$$$$$____
_____$$$$$$______$$$$$$$$$$______$$$$$$_____
______$$$______$$$$$_$$_$$$$$______$$$______
_______$_____$$______$$______$$_____$_______
____________$$_______$$_______$$____________
___________$$$$______$$______$$$$___________
____________$$____$$$$$$$$____$$____________
___________________$$$$$$___________________
_____________________$$_____________________
____________________________________________पाकिस्तानी प्रसासन ने गुरुनानक देव जी के जन्म स्थान ननकाना साहिब मे भारत-पाकिस्तान और युरोपियन देशो के धार्मिक जत्थों को जुलुस निकलने की अनुमति नही दी --इस निर्णय से सारी सिक्ख कोम सकते में आ गई --अपने गुरु का जन्म दिन मनाना उसके जन्म स्थान पर ,भव्य जुलुस निकलना ,उसमे शरीक होना हर सिक्ख का एक सपना होता है --पर पाकिस्तानी प्रशासन के इस अड़ियल रवये से पाकिस्तानी गुरुद्वारा प्रबंधक कमेंटी मायुश हुई |

प्रशासन का कहना था की ' जेहादी तालिबानी हमले की आशंका के डर से हम ऐसा कर रहे हे --क्योकि कट्टरपंथी तालिबानी जेहादी पिछले कुछ वर्षो से पाकिस्तानी सिक्ख बिरादरी को अपना निशाना बना रहे हे --कई सूबे जहाँ सिक्ख परिवार बरसो से आबाद थे --उनके हमलो से इधर -उधर शरण ले चुके है |
'
यह एक ऐतिहासिक त्रासदी हे की 1947 के पहले ,जिस क्षेत्र मे सिक्खों की एक बड़ी संखिया बरसो से आबाद थी वहां आज गिनती के परिवार रह गए हे | सबसे बड़ी बात तो यह हे की जिस मुकाम पर धर्म के संस्थापक गुरु नानक देव जी का जन्महुआ (ननकाना साहेब}आज वहां उनकी याद में एक जुलुस भी नही निकाल सकते --उनका जन्म दिन नही मना सकते ? कितनी त्रासदी हे सिक्ख समाज के लिए |

किसी जमाने मे सिक्ख सम्प्रदाय के महाराजा रणजीत सिंह के शासन काल (१८०१-१८३९) में सिक्ख साम्राजय पंजाब के अलावा सिंध, बलोचिस्तान ,जम्मू -कश्मीर ,पश्तून-सूबा सरहद तक फैला था | उन्होंने लाहोर को अपनी राजधानी बनाया और शासन किया था --उसी दोरान सिक्ख बिरादरी ने अपना कारोबार इन इलाको में फैलाया और वहीँ बस गए | अगर,रणजीतसिंह दिल्ली और अवध की ओर बड़ते , तो शायद हिंदुस्तानि सियासत की तस्वीर कुछ और ही होती |


1947 के बंटवारे में यह सिक्ख बहुल क्षेत्र विभाजित हो गया और हिन्दुस्तान का यह हिस्सा पाकिस्तान में चला गया | विभाजन के वक्त इंसानियत का जो खून बहा वो सबको पता हे --जिसमे ज्यादातर लाशे सिक्खों की थी ?


आज बहुत थोड़े से सिक्ख-परिवार ही पाकिस्तान में रह गए हे , उन्होंने अपने ,गुरुद्वारों की सुरक्षा और देख भाल के लिए " पाकिस्तान सिक्ख गुरुद्वारा कमेटी " बनाई हे और पाक सरकार ने भी उदारता का परिचय देकर इसको मंजूरी दे दी हे | इसके चलते आज सिक्ख बिरादरी ने पाकिस्तान में अपना एक खास मुकाम बनाना शुरू कर दिया हे --

पाकिस्तान के इतिहास में पहली बार सरदार हरचरण सिंह फोज में और ट्रेफिक इंस्पेक्टर सरदार कल्याण सिंह प्रशासन में आए हे | यदि होसला बुलंद हो ,लगन हो तो कोंन आगे बढ़ने से रोक सकता हे ?
एक गायक ने इसे यु पेश किया हे -------
'रब्बा दिल पंजाब दा पाकिस्तान ते रह गया ऐ---
दीया न पूरा होना ऐसा घाटा पे गया ऐ |
नई भूलन दुःख संगता नु बिछड़े ननकाना दा |लेखिका : दर्शन कौर धनोएशुक्रवार, 14 जनवरी 2011

ਆਪ ਸਬ ਨੂੰ ਲੋਹੜੀ ਦੀ ਬਹੁਤ ਬਹੁਤ ਵਧਾਈ ...

Lohri

ਆਪ ਸਬ ਨੂੰ ਲੋਹੜੀ ਦੀ ਬਹੁਤ ਬਹੁਤ ਵਧਾਈ ....

ਲੋਹੜੀ ਦੀ ਇਕ ਬੋਲੀ .......

ਸੁੰਦਰ ਮੁੰਦਰੀਏ ਹੋ !
ਤੇਰਾ ਕੌਣ ਵਿਚਾਰਾ ਹੋ !
ਦੁੱਲਾ ਭੱਟੀ ਵਾਲਾ ਹੋ !
ਦੁੱਲੇ ਧੀ ਵਿਆਈ ਹੋ !
ਸ਼ੇਰ ਸੱਕਰ ਪਾਈ ਹੋ !
ਕੁੜੀ ਦਾ ਲਾਲ ਪਟਾਕਾ ਹੋ !
ਕੁੜੀ ਦਾ ਸਾਲੂ ਪਾਟਾ ਹੋ !
ਸਾਲੂ ਕੌਣ ਸਮੇਟੇ ਹੋ !
ਚਾਚੇ ਚੁਰੀ ਕੁੱਟੀ .....
ਜ਼ਮਿਦਾਰਾਂ ਲੁੱਟੀ ...
ਬੜੇ ਬੋਲੇ ਆਏ ...
ਏਕ ਬੋਲਾ ਰਹਿ ਗਿਆ
ਸਿਪਾਹੀ ਫੜ ਕੇ ਲੈ ਗਿਆ
ਸਿਪਾਹੀ ਨੇ ਮਾਰੀ ਈਟ
ਸਾਨੂ ਦੇ ਦੇ ਲੋਹੜੀ
ਤੇ ਤੇਰੀ ਜਿਵੇ ਜੋੜੀ ....
ਹੋ ਹੋ ਹੋ ਹੋ .............!!

ਪੰਜਾਬ ਬਾਰੇ ਜਾਣਕਾਰੀ ਲਭੋ ਜੀ