ਗੁਰੂ ਨਾਨਕ ਦੇਵ ਜੀ ਸਿੱਖਾ ਦੇ ਮੋਢੀ ਗੁਰੂ ਸਨ। ਇਨ੍ਹਾਂ ਦਾ ਜਨਮ ੨੦ ਅਕਤ੍ਬ੍ਰ 1469 ਨੂੰ ਪਾਕਿਸਤਾਨ ਵਿਖੇ ਰਾਇ-ਭੋਇ ਦੀ ਤਲਵੰਡੀ ਵਿੱਚ ਹੋਇਆ। ਤਲਵੰਡੀ ਦਾ ਚੌਧਰੀ ਰਾਇ ਬੁਲਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਨਿੰਨ ਸੇਵਕ ਹੋਇਆ ਹੈ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਧਰਤੀ ’ਤੇ ਹੋਣ ਤੋਂ ਪਹਿਲਾਂ ਰਾਇ ਬੁਲਾਰ ਉਸੇ ਰਾਤ ਨੂੰ ਇਕ ਸੁਪਨਾ ਦੇਖਦਾ ਹੈ, ਜਿਸ ਨੂੰ ਨਨਕਾਇਣ ਦਾ ਕਰਤਾ ਬਹੁਤ ਸੁੰਦਰ ਸ਼ਬਦਾਂ ਵਿਚ ਅੰਕਿਤ ਕਰਦਾ ਹੈਉਂ ਚੀ ਮਾੜੀ ਆਪਣੀ ਸੁੱਤਾ ਰਾਇ ਬੁਲਾਰ। ਅੱਲ੍ਹਾ ਅਕਬਰ ਆਖ ਕੇ ਬਰੜਾਇਆ ਤ੍ਰੈ ਵਾਰ। ਬੇਗ਼ਮ ਝੂਟ ਜਗਾਇਆ ਪੁੱਛਿਆ ਨਾਲ ਪਿਆਰ। ਕੀ ਤਕਦਾ ਹਾਂ ਖ਼ਾਬ ਵਿਚ ਬੋਲਿਆ ਤੇ ਵਿਚਕਾਰ। ਅਸਮਾਨਾਂ ਤੋਂ ਟੁੱਟ ਕੇ ਤਾਰਾ ਇਕ ਬਲਕਾਰ। ਤਲਵੰਡੀ ’ਤੇ ਡਿਗਿਆ ਚਮਕ ਅਜਾਇਬ ਮਾਰ। ਵਗ ਪਿਆ ਵਿਚ ਬਾਰ ਦੇ ਨੂਰਾਂ ਦਾ ਦਰਿਆ। ਰੁੜ੍ਹਿਆ ਜਾਵਾਂ ਉਸ ਵਿਚ ਕੰਢਾ ਹੱਥ ਨਾ ਆਵੇ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਤਾਂ ਇਹੀ ਪ੍ਰਕਾਸ਼-ਰੂਪੀ ਤਾਰਾ ਪਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੀ ਗੋਦ ਵਿਚ ਚਮਕਣ ਲੱਗ ਪਿਆ। ਇਸੀ ਤਾਰੇ ਨੂੰ ਗੁਰਬਾਣੀ ਵਿਚ ‘ਚਰਾਗੁ’ ਕਿਹਾ ਗਿਆ ਹੈ। ਇਸ ਚਿਰਾਗ ਸਦਕੇ ਹੀ ਅੰਧਕਾਰ ਵਿਚ ਪ੍ਰਕਾਸ਼ ਹੋਇਆ। ਕਲਯੁੱਗ ਵਿਚ ਨਾਮ ਧਰਮ ਦੀ ਚਰਚਾ ਚੱਲੀ। ਸਾਰੇ ਭਵਨਾਂ ਵਿਚ ਪਾਰਬ੍ਰਹਮ ਦਾ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੁਸ਼ਨਾਈ ਫੈਲ ਗਈ: ਬਲਿਓ ਚਰਾਗੁ ਅੰਧ੍ਹਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ॥ ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ।
ਬਾਲ ਲੀਲਾ
ਕਿਹਾ ਜਾਂਦਾ ਹੈ ਜਦੋਂ ਆਪ ਪੰਜ ਸਾਲਾਂ ਦੇ ਸਨ ਤਾਂ ਉਚੇਰੀ ਭਾਵਨਾ ਵਾਲੀਆਂ ਗੱਲਾਂ ਕਰਦੇ ਸਨ| ਹਿੰਦੂ ਅਤੇ ਮੁਸਲਮਾਨ ਅਪਣੇ ਢੰਗ ਨਾਲ ਪ੍ਰਸ਼ੰਸਾ ਕਰਦੇ ਸਨ| ਜਿੱਥੇ ਬਚਪਣ ਦੇ ਹਾਣੀਆਂ ਨਾਲ ਆਪ ਖੇਡਦੇ ਸਨ ਇੱਥੇ ਰਾਏ ਬੁਲਾਰ ਨੇ ਛੋਟਾ ਜਿਹਾ ਤਲਾਉ ਬਣਾਇਆ ਸੀ ਜਦੋਂ ਆਪ ਜੀ ਦੀ ਮਹਿਮਾ ਦੂਰ ਤੱਕ ਫੈਲ ਚੁੱਕੀ ਸੀ....
ਪੜਨ ਪਾਉਣਾ
...................
ਆਪ ਜਦ ਸੱਤਾਂ ਵਰਿਆਂ ਦੇ ਹੋਏ ਤਾਂ ਪੜਣ ਲਈ ਪਾਂਧੇ ਕੋਲ ਭੇਜਿਆ ਗਿਆ| ਪਾਂਧੇ ਨੇ ਗੁਰੂ ਜੀ ਵਾਸਤੇ ਪੈਂਤੀ ਲਿਖਕੇ ਦਿੱਤੀ| ਕਹਿੰਦੇ ਹਨ ਗੁਰੂ ਜੀ ਨੇ ਅਗਲੇ ਦਿਨ ਬਿਨ ਦੇਖੇ ਲਿਖ ਦਿਖਾਈ|ਆਖਦੇ ਹਨ ਕਿ ਉਸ ਵੇਲੇ ਨਿੱਕੇ ਜਿਹੇ ਗੁਰੂ ਨੇ ਪੈਂਤੀ ਅੱਖਰੀ ਪੱਟੀ ਤੇ ਲਿਖੀ ਤੇ ਹੋਰਨਾਂ ਬੋਲੀਆਂ ਵਿਚ ਅਜਿਹੀਆਂ ਰਚਨਾਵਾਂ ਵਾਂਗ ਗੁਰੂ ਜੀ ਨੇ ਵੀ ਮੁੱਢੋਂ ਤਰਤੀਬਵਾਰ ਅੱਖਰਾਂ ਨੂੰ ਲਿਆ ਤੇ ਪਦਾਂ ਰਾਹੀਂ ਜਿਨਾਂ ਵਿਚ ਇਹ ਅੱਖਰ ਆਉਂਦੇ ਹਨ ਛੰਦਾ ਬੰਦੀ ਵਿਚ ਵਾਹਿਗੁਰੂ ਨੂੰ ਮਿਲਣ ਦੇ ਭਾਵ , ਆਪਣੇ ਮਤ ਦੇ ਨਿਯਮਾਂ ਤੇ ਸਿਰਜਣਹਾਰ ਦੇ ਗੁਣਾਂ ਦੀ ਪ੍ਰਸੰਸਾ ਕੀਤੀ ਹੈ|
ਰਾਗ ਆਸਾ ਵਿਚ ਪੱਟੀ ਇਸ ਤਰਾਂ ਲਿਖੀ ਹੈ|
ਰਾਗ ਆਸਾ ਮਹਲਾ ਪਟੀ ਲਿਖੀ
ੴ ਸਤਿਗੁਰ ਪ੍ਰਸਾਦਿ||
ਸਸੈ ਸੋਇ ਸਿ੍ਰਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ|
…….ਕਰੇ ਕਰਾਏ ਸਭ ਕਿਛੁ ਜਾਣੈ ਨਾਨਕ ਸਾਇਰ ਇਵ ਕਹਿਆ|੩੫|੧|
ਗੁਰੂ ਜੀ ਚੁੱਪ ਚਾਪ ਰਹਿੰਦੇ ਸਨ ਪਾਂਧੇ ਨੇ ਕਿਹਾ ਤੁਸੀਂ ਪੜਦੇ ਕਿਉਂ ਨਹੀਂ ਤਾਂ ਗੁਰੂ ਜੀ ਨੇ ਕਿਹਾ ,”ਕੀ ਤੁਸੀਂ ਮੈਂਨੂੰ ਪੜਾਉਣ ਲਈ ਕਾਫੀ ਵਿਦਵਾਨ ਹੋ? ਪਾਂਧੇ ਨੇ ਜਬਾਵ ਦਿੱਤਾ ਕਿ ਮੈਂ ਸਭ ਵੇਦ ਸ਼ਾਸਤਰ ਪੜੇ ਹਨ ਲੇਖਾ, ਖਾਤੇ, ਰੋਕੜਾਂ, ਰਕਮਾਂ ਦੇ ਟਾਕਰੇ ਕਰ ਸਕਦਾ ਹਾਂ| ਤਾਂ ਗੁਰੂ ਜੀ ਨੇ ਫੁਰਮਾਇਆ:
” ਤੇਰੇ ਸਿਖੇ ਹੋਏ ਇਨਾਂ ਗੁਣਾਂ ਨਾਲੋਂ ਵਾਹਿਗੁਰੂ ਦੇ ਗਿਆਨ ਨੂੰ ਸਿੱਖਣਾ ਮੈਂ ਚੰਗਾ ਸਮਝਦਾ ਹਾਂ”
ਗੁਰੂ ਜੀ ਨੇ ਫਿਰ ਇਹ ਸ਼ਬਦ ਉਚਾਰਿਆ:
ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ|
…….ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ|੪|੬|
ਪਾਂਧਾ ਇਹ ਸੁਣ ਕੇ ਹੈਰਾਣ ਹੋ ਗਿਆ ਤੇ ਗੁਰੂ ਜੀ ਨੂੰ ਸੰਤ ਜਾਣ ਕੇ ਨਮਸਕਾਰ ਕੀਤੀ ਤੇ ਕਿਹਾ ਜੋ ਤੁਹਾਡੀ ਮਰਜੀ ਕਰੋ|ਇਸ ਵਿਦਿਅਕ ਚਮਤਕਾਰ ਪਿੱਛੋਂ ਗੁਰੂ ਜੀ ਨੇ ਪਾਠਸ਼ਾਲਾ ਛੱਡ ਦਿੱਤੀ ਆਪ ਧਰਮੀ ਪੁਰਸ਼ਾਂ ਦੀ ਸੰਗਤ ਕਰਿਆ ਕਰਦੇ ਤਲਵੰਡੀ ਨਾਲ ਲਗਦੇ ਜੰਗਲਾਂ ਵਿਚ ਵਸਦੇ ਸਾਧੂਆਂ ਦਾ ਸਾਥ ਕਰਦੇ| ਜੋ ਸ਼ਾਂਤੀ ਗੁਰੂ ਜੀ ਨੂੰ ਆਤਮਕ ਵਿਚਾਰ ਅਤੇ ਸਤਿਸੰਗ ਤੋਂ ਮਿਲੀ, ਉਸ ਬਾਰੇ ਗੁਰੂ ਜੀ ਇੰਝ ਕਹਿੰਦੇ ਹਨ....
ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ|
ਤਪੀਆ ਹੋਵੈ ਤਪੁ ਕਰੇ ਤੀਰਥਿ ਮਲਿ ਨਾਇ|੧|
ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ|੧| ਰਹਾਉ|
ਇਸ ਪਿੱਛੋਂ ਗੁਰੂ ਜੀ ਨੂੰ ਫਾਰਸੀ ਪੜਣ ਲਈ ਮੁੱਲਾਂ ਕੋਲ ਪਾਇਆ ਗਿਆ ਗੁਰੂ ਜੀ ਨੇ ਪਾਂਧੇ ਵਾਂਗ ਰੁਕਨ ਦੀਨ ਨੂੰ ਹੈਰਾਨ ਕਰ ਦਿੱਤਾ ਮੁੱਲਾਂ ਦੇ ਕਹਿਣ ਤੇ ਗੁਰੂ ਜੀ ਨੇ ਜਬਾਵ ਵਿੱਚ ਉਸਤਾਦ ਦਾ ਚਿਰਿਤ੍ਰ ਧਾਰ ਕੇ ਫਾਰਸੀ ਦੀ ਹੇਠ ਲਿਖੀ ਸੀਹਰਫੀ ਦਾ ਉਚਾਰਨ ਕੀਤਾ...
੧ ਅਲਫ ਅੱਲਾ ਨੂੰ ਯਾਦ ਕਰ ਗਫਲਤ ਮਨਹੁ ਵਸਾਰੁ|
ਸਾਸ ਪਲਟੇ ਨਾਮ ਬਿਨੁ ਧ੍ਰਿਗ ਜੀਵਨ ਸੰਸਾਰ|੧|
੨ ਬੇ ਬਿਦਾਇਤ ਦੂਰ ਕਰ ਕਦਮ ਤਰੀਕਤ ਰਾਖ|
ਸਭਨਾ ਅਗੈ ਨਿਵ ਚਲੋ ਮੰਦਾ ਕਿਸੇ ਨਾ ਆਖ|੨|
੩ ਤੇ ਤੋਬਾ ਕਰ ਆਜਜ਼ੀ ਸਾਈਂ ਬੇਪ੍ਰਵਾਹ|
ਸਾਥ ਨਾ ਚਲੇ ਕੁਤਬ ਦੀਨ ਤਿਸ ਸਾ ਕੀ ਬੇਸਾਹੁ|੩|
੪ ਸੇ ਸਨਾਇਤ ਬਹੁਤ ਕਰ ਖਾਲਕ ਨੂੰ ਕਰ ਯਾਦ|
ਯਾਦ ਨ ਕੀਤੋ ਕੁਤਬਦੀਨ ਜਨਮ ਜਵਾਇਓ ਬਾਦ|੪|
੫ ਜੀਮ ਜਮਾਇਤ ਜਮਾਂ ਕਰ ਪੰਜ ਨਮਾਜ਼ ਗੁਜ਼ਾਰ|
ਬਾਝਹੁ ਯਾਦ ਖੁਦਾਇ ਦੇ ਹੋਸੀ ਬਹੁਤ ਖੁਆਰ|੫|+
ਮੱਝਾਂ ਚਾਰਣੀਆਂ
........................
ਆਪ ਜੀ ਦੇ ਪਿਤਾ ਜੀ ਨੇ ਆਪ ਜੀ ਨੂੰ ਅਵਾਰਾ ਸਮਝਣਾ ਸ਼ੁਰੂ ਕਰ ਦਿੱਤਾ ਉਹਨਾਂ ਆਪ ਜੀ ਨੂੰ ਲਾਗੇ ਜੰਗਲ ਵਿੱਚ ਮੱਝਾਂ ਚਾਰਣ ਲਈ ਭੇਜ ਦਿੱਤਾ ਇਕ ਦਿਨ ਠੀਕ ਰਿਹਾ ਪਰ ਦੂਜੇ ਦਿਨ ਆਪ ਸੌਂ ਗਏ ਡੰਗਰ ਨਾਲ ਦੀ ਪੈਲੀ ਵਿੱਚ ਜਾ ਵੜੇ| ਖੇਤ ਦੇ ਮਾਲਕ ਨੇ ਬਹੁਤ ਬੁਰਾ ਭਲਾ ਕਿਹਾ| ਆਪ ਨੇ ਕਿਹਾ ਕਿ ਪ੍ਰਮਾਤਮਾ ਤੁਹਾਡੀ ਪੈਲੀ ਵਿੱਚ ਬਰਕਤ ਪਾਵੇਗਾ|ਮਾਲਕ ਨੇ ਰਾਏ ਬੁਲਾਰ ਨੁ ਜਾ ਦੱਸਿਆ| ਰਾਏ ਬੁਲਾਰ ਨੇ ਅਪਣੇ ਬੰਦੇ ਵੇਖਣ ਲਈ ਭੇਜੇ ਇਹ ਪੈਲੀ ਬਿਲਕੁਲ ਹਰੀ ਭਰੀ ਖੜੀ ਸੀ| ਡੰਗਰਾਂ ਦੇ ਖੁਰਾਂ ਤੱਕ ਦੇ ਨਿਸ਼ਾਨ ਨਹੀਂ ਸਨ| ਜਿੱਥੇ ਇਹ ਕੌਤਕ ਹੋਇਆ ਉਸ ਥਾਂ ਨੂੰ ” ਕਿਆਰਾ ਸਾਹਿਬ ” ਕਹਿੰਦੇ ਹਨ|
ਜਨੇਊ ਪਾਉਣਾ
.....................
ਜਦ ਆਪ ਨੌਂ ਵਰਿਆਂ ਦੇ ਹੋਏ ਤਾਂ ਘਰਦਿਆਂ ਨੇ ਜਨੇਊ ਦੀ ਰਸਮ ਲਈ ਸੋਚਿਆ | ਹਿੰਦੂਆਂ ਵਿੱਚ ਯਗਯੋਪਵੀਤ ਮੰਨਿਆ ਜਾਂਦਾ ਹੈ| ਸਾਰਾ ਕੁਟੰਬ, ਸਾਕ, ਗਵਾਂਢੀ, ਪ੍ਰੋਹਿਤ ਆ ਗਏ| ਸਾਰੀਆਂ ਰਸਮਾਂ ਹੋ ਗਈਆਂ ਤੇ ਪਰਵਾਰ ਦਾ ਪ੍ਰੋਹਤ ਹਰਦਿਆਲ ਗੁਰੂ ਜੀ ਦੇ ਗਲ ‘ਚ ਜਨੇਉ ਪਾਉਣ ਲਈ ਅੱਗੇ ਵਧਿਆ ਗੁਰੂ ਜੀ ਨੇ ਧਾਗਾ ਪਕੜ ਕੇ ਕਿਹਾ ਮੈਨੂੰ ਇਸ ਧਾਗੇ ਦਾ ਕੀ ਫਾਈਦਾ ਹੋਵੇਗਾ| ਪ੍ਰੋਹਤ ਨੇ ਕਿਹਾ ਹਿੰਦੂ ਧਰਮ ਦਾ ਪਹਿਲਾ ਅਸੂਲ ਜਨੇਉ ਪਾਉਣਾ ਹੈ ਨਹੀਂ ਤਾਂ ਸ਼ੂਦਰ ਮੰਨਿਆ ਜਾਂਦਾ ਹੈ| ਜਨੇਊ ਪਾਉਣ ਨਾਲ ਇਸ ਦੁਨੀਆ ਵਿੱਚ ਵਡਿਆਈ ਤੇ ਅਗਲੇ ਜਨਮ ਵਿੱਚ ਸੁੱਖ ਮਿਲਦਾ ਹੈ| ਇਹ ਸੁਣ ਛੋਟੇ ਜਿਹੇ ਨਾਨਕ ਨੇ ਕਿਹਾ ਕਿ...
ਦਇਆ ਕਪਾਹ ਸੰਤੋਖ ਸੂਤੁ ਜਤੁ ਗੰਢੀ ਸਤੁ ਵਟੁ|
ਏਹ ਜਨੇਊ ਜੀਅ ਕਾ ਹਈ ਤਾਂ ਪਾਂਡੇ ਘਤੁ|
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਸੰਸਾਰ ਅੰਦਰ ਖਾਸ ਤੌਰ ’ਤੇ ਭਾਰਤ ਵਰਸ਼ ਦੀ ਅੰਦਰੂਨੀ ਹਾਲਤ ਮੰਦਭਾਗੀ ਸੀ। ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਦਾ ਅੰਦਾਜ਼ਾ ਉਥੋਂ ਦੀ ਰਾਜਨੀਤਿਕ, ਆਰਥਿਕ, ਸਮਾਜਿਕ ਅਤੇ ਧਾਰਮਿਕ ਹਾਲਤ ਤੋਂ ਲਾਇਆ ਜਾਂਦਾ ਹੈ। ਭਾਰਤ ਇਨ੍ਹਾਂ ਚਾਰੇ ਪ੍ਰਸਥਿਤੀਆਂ ਵਿਚ ਆਪਣੇ ਅਸਲੀ ਵਜੂਦ ਨੂੰ ਖੋਹ ਚੁੱਕਾ ਸੀ। ਧਰਮ ਦੇ ਆਗੂ ਆਪਣਾ ਧੀਰਜ ਖੋਹ ਚੁੱਕੇ ਸਨ। ਕਾਜ਼ੀ, ਬ੍ਰਾਹਮਣ ਅਤੇ ਜੋਗੀ ਤਿੰਨੇ ਹੀ ਲੋਕਾਈ ਨੂੰ ਕੁਰਾਹੇ ਪਾ ਰਹੇ ਸਨ। ਇਸ ਲਈ ਇਨ੍ਹਾਂ ਤਿੰਨਾਂ ਨੂੰ ਗੁਰੂ ਜੀ ਨੇ ਕਰੜੇ ਸ਼ਬਦਾਂ ਰਾਹੀਂ ਨਿੰਦਿਆ ਹੈ: ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ (ਪੰਨਾ 662) ਧਰਮ ਦਾ ਵਿਵਹਾਰ ਵਰਣ-ਵਿਵਸਥਾ ਵਿਚ ਵੰਡਿਆ ਗਿਆ। ਵਰਣ-ਆਸ਼ਰਮ ਵਿਵਸਥਾ ਜਿਸ ਮਨੋਰਥ ਜਾਂ ਆਦਰਸ਼ ਲਈ ਆਰੰਭ ਕੀਤੀ ਗਈ ਸੀ ਉਹ ਵਿਲੀਨ ਹੋ ਗਈ ਸੀ। ਸਮਾਜ ਵਿਚ ਬ੍ਰਾਹਮਣਾਂ ਦਾ ਰੁਤਬਾ ਵਧਦਾ ਗਿਆ ਜਿਸ ਨਾਲ ਨੀਵੀਆਂ ਜਾਤਾਂ ਦਾ ਜੀਵਨ ਨਰਕ ਬਣ ਗਿਆ। ਉਨ੍ਹਾਂ ਦੀ ਹਾਲਤ ਦਿਨ-ਪ੍ਰਤੀਦਿਨ ਨਿਘਰਦੀ ਗਈ। ਉਨ੍ਹਾਂ ਦੇ ਵਿਕਾਸ ਦੇ ਦਰਵਾਜ਼ੇ ਬੰਦ ਹੋ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਰਾਹੀਂ ਜ਼ੋਰਦਾਰ ਸ਼ਬਦਾਂ ਵਿਚ ਬ੍ਰਾਹਮਣਵਾਦ ਨੂੰ ਨਕਾਰ ਕੇ ਨੀਚ ਕਹੇ ਜਾਂਦੇ ਲੋਕਾਂ ਦੀ ਬਾਂਹ ਫੜੀ ਅਤੇ ਫ਼ੁਰਮਾਇਆ: ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ (ਪੰਨਾ 15) ਗੁਰੂ ਜੀ ਨੇ ਊਚ-ਨੀਚ ਦਾ ਭੇਦ ਮਿਟਾ ਕੇ ਸਮਾਨਤਾ ਤੇ ਭਰਾਤਰੀ-ਭਾਵ ਦਾ ਪ੍ਰਚਾਰ ਕੀਤਾ। ਇਸ ਤਰ੍ਹਾਂ ਰਸਮਾਂ-ਰਿਵਾਜਾਂ, ਮੂਰਤੀ-ਪੂਜਾ, ਯੱਗਾਂ, ਊਚ-ਨੀਚ ਅਤੇ ਜਾਤ-ਪਾਤ ਦੇ ਵਿਤਕਰੇ, ਕਰਮਕਾਂਡ, ਪੂਜਾ, ਅਨੇਕਾਂ ਵਹਿਮਾਂ-ਭਰਮਾਂ, ਸ਼ੰਕਿਆਂ, ਅੰਧ-ਵਿਸ਼ਵਾਸਾਂ ਅਤੇ ਬਾਹਰੀ ਆਚਾਰਾਂ-ਵਿਹਾਰਾਂ ਨੇ ਇਥੋਂ ਦੇ ਪ੍ਰਚੱਲਤ ਧਰਮ ਨੂੰ ਵਿਕਰਤ ਕਰ ਦਿੱਤਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਰਮ ਦੀ ਇਸ ਵਾਸਤਵਿਕਤਾ ਨੂੰ ਬਾਣੀ ਰਾਹੀਂ ਨਕਾਰਾਤਮਕ ਸਿੱਧ ਕੀਤਾ। ਕਿਸੇ ਸਮੇਂ ਵਿਸ਼ਵ ਨੂੰ ਪ੍ਰਭਾਵਿਤ ਕਰਨ ਵਾਲੇ ਧਰਮ ਦੇ ਦਾਰਸ਼ਨਿਕ ਪ੍ਰਭਾਵ ਸਮੇਂ ਦੇ ਬੀਤਣ ਨਾਲ ਕੁਰੀਤੀਆਂ ਦਾ ਸ਼ਿਕਾਰ ਹੋ ਗਏ ਸਨ। ਪਰਮਾਤਮਾ ਦੇ ਸਰੂਪ ਨੂੰ ਗੁੰਝਲਦਾਰ ਬਣਾ ਦਿੱਤਾ ਗਿਆ ਸੀ। ਪਰਮਾਤਮਾ ਨੂੰ ਮੰਦਰਾਂ ਵਿਚ ਕੈਦ ਕਰ ਦਿੱਤਾ ਗਿਆ ਸੀ। ਹਿੰਦੂਆਂ ਦੇ ਨਾਲਨਾਲ ਬੋਧੀ ਵੀ ਮੂਰਤੀਆਂ ਦੀ ਪੂਜਾ ਕਰਨ ਲੱਗੇ। ਇਕ ਸਮਾਂ ਅਜਿਹਾ ਆਇਆ ਕਿ ਮੂਰਤੀਆਂ ਦੀ ਸੰਖਿਆ ਹਿੰਦੂਆਂ ਨਾਲੋਂ ਵਧ ਗਈ ਸੀ। ਧਾਰਮਿਕ ਹਾਲਤ ਨਿੱਘਰੀ ਹੋਈ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਾਰਮਿਕ ਅਧੋਗਤੀ ਦਾ ਗੰਭੀਰਤਾ ਨਾਲ ਅਧਿਐਨ ਕੀਤਾ ਅਤੇ ਜਗਤ-ਜਲੰਦੇ ਨੂੰ ਠਾਰਣ ਲਈ ਮਾਨਵੀ ਚੇਤਨਾ ਨੂੰ ਜਾਗ੍ਰਿਤ ਕਰਨ ਲਈ ਤਿੰਨ ਉਦਾਸੀਆਂ ਦਾ ਇਕ ਲੰਮਾ ਪ੍ਰੋਗਰਾਮ ਉਲੀਕਿਆ ਤਾਂ ਜੋ ਜ਼ੁਲਮਾਂ ਥੱਲੇ ਦੱਬੀ ਹੋਈ ਮਨੁੱਖਤਾ ਨੂੰ ਸਾਰਥਿਕ ਜੀਵਨ-ਮਾਰਗ ਲਈ ਨਵੀਂ ਸੇਧ ਪ੍ਰਾਪਤ ਹੋ ਸਕੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਬੀ ਏਕਤਾ ਅਤੇ ਮਾਨਵੀ ਚੇਤਨਾ ਨਾਲ ਲੋਕਾਈ ਨੂੰ ਜਾਗ੍ਰਿਤ ਕੀਤਾ। ਗੁਰੂ ਜੀ ਨੇ ਰਾਜਸੀ ਸਮਾਜਿਕ ਜ਼ਬਰ ਵਿਰੁੱਧ ਜਹਾਦ ਕੀਤਾ। ਰੱਤ ਪੀਣੇ ਰਾਜਿਆਂ ਨੂੰ ਅਤੇ ਉਨ੍ਹਾਂ ਦੇ ਭ੍ਰਿਸ਼ਟ ਕਰਮਚਾਰੀ ਵਰਗ ਦੀ ਕਰੜੇ ਸ਼ਬਦਾਂ ਰਾਹੀਂ ਆਲੋਚਨਾ ਕੀਤੀ।
ਆਪਣੇ ਜੀਵਨ ਦੇ ਅੰਤਿਮ ਅੱਠ-ਦਸ ਵਰ੍ਹੇ ਆਪ ਜੀ ਨੇ ਕਰਤਾਰਪੁਰ ਵਿਖੇ ਨਿਵਾਸ ਕੀਤਾ। ਜਿਥੇ ਆਪ ਜੀ ਨਿਤਨੇਮ, ਕਥਾ-ਕੀਰਤਨ ਤੇ ਭਜਨ-ਬੰਦਗੀ ਕਰਦੇ ਅਤੇ ਹਰ ਕਿਸੇ ਨੂੰ ਪ੍ਰਭੂ ਹੁਕਮ ਅਨੁਸਾਰ ਜੀਵਨ ਬਿਤਾਉਣ ਤੇ ਸਤਿਨਾਮ ਦਾ ਅਭਿਆਸ ਕਰਨ ਦੀ ਸਿਖਿਆ ਦੇਂਦੇ। ਭਾਈ ਮਰਦਾਨਾ ਜੀ ਨੇ ਆਪਣੇ ਅੰਤਿਮ ਸਵਾਸ ਆਪ ਜੀ ਦੀ ਗੋਦ ਵਿਚ ਲਏ। ਭਾਈ ਗੁਰਦਾਸ ਜੀ ਕਰਤਾਰਪੁਰ ਦੀ ਧਰਮਸ਼ਾਲਾ ਦਾ ਵਰਣਨ ਕਰਦੇ ਫ਼ੁਰਮਾਉਂਦੇ ਹਨ....
ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧਨੁਕਾਰਾ।
ਇਥੇ ਹੀ ਆਪ ਜੀ ਦਾ ਦੀਦਾਰ ਕਰਨ ਭਾਈ ਲਹਿਣਾ ਜੀ ਆਏ। ਦੀਦਾਰ ਐਸਾ ਹੋਇਆ ਕਿ ਜੋਤੀ ਜੋਤਿ ਰਲੀ। ਦੋਵੇਂ ਇਕ ਜੋਤ ਹੋ ਗਏ। ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੰਗ ਬਣ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਹੋ ਨਿਬੜੇ।
੭ ਸਤੰਬਰ, ਸੰਨ ੧੫੩੯ ਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣਾ ਜੋਤਿ ਰੂਪੀ ਨੂਰ ਭਾਈ ਲਹਿਣਾ ਜੀ (ਸ੍ਰੀ ਗੁਰੂ ਅੰਗਦ ਦੇਵ ਜੀ) ਵਿਚ ਟਿਕਾ ਕੇ ਅਕਾਲ ਸਤਿ ਵਿਚ ਸਮਾ ਗਏ:
ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥
(