रविवार, 25 अप्रैल 2010

ਮੇਰੇ ਦਿਲ ਦਾ ਹੈ ਵਜ਼ਨ ਓਨਾ ਹੀ ......

ਮਿਤਰੋ ਇਹ ਗ਼ਜ਼ਲ ਭੇਜੀ ਹੈ ਹੋਸ਼ਿਆਰਪੁਰ ਦੇ ਸ਼ਾਯਰ ਇਕਵਿੰਦਰ ਜੀ ਨੇ ...ਓਹਨਾ ਦਾ ਜੀਵਨ ਪਰਿਚਯ ਅਜੇ ਪ੍ਰਾਪਤ ਨਹੀਂ ਹੋਇਆ ....ਹੋਂਦੇ ਸਾਰ ਹੀ ਇਥੇ ਲਗਾ ਦਿੱਤਾ ਜਾਇਗਾ .....ਆਪ ਸਬ੍ਨੂੰ ਬੇਨਤੀ ਹੈ ਗ਼ਜ਼ਲ ਤੇ ਆਪਣੀ ਪ੍ਰਤਿਕ੍ਰਿਆ ਜਰੁਰ ਦਿਓ .....!!


ਤਰਕ਼ ਸੰਗਤ ਹੁਣ ਇਹ ਤਰਕ਼ ਲਗਦਾ ਹੈ
ਹੁਣ ਮੁਹੱਬਤ 'ਚ , ਫਰਕ਼ ਲਗਦਾ ਹੈ

ਮੇਰੇ ਦਿਲ ਦਾ ਹੈ ਵਜ਼ਨ ਓਨਾ ਹੀ
ਤੇਰੇ ਤੋਲਾਂ 'ਚ ਫਰਕ਼ ਲਗਦਾ ਹੈ

ਜਦ ਤੋਂ ਬੈਠੇ ਹੋ ਮੇਰੇ ਬਿਸ੍ਤਰ ਤੇ
ਕੁਛ ਤਬੀਯਤ'ਚ ਫਰਕ਼ ਲਗਤਾ ਹੈ

ਉਂਝ ਹੀ ਬਣਦੀ ਨਹੀਂ ਗ਼ਜ਼ਲ ਯਾਰੋ
ਖੂਨ ਲਗਦਾ ਹੈ ਅਰ੍ਕ਼ ਲਗਦਾ ਹੈ

ਪਹਿਲਾਂ ਵਾਂਗਰ ਹੀ ਗਲ ਨੂੰ ਚਿਮਬ੍ਰੇ ਹੋ
ਉੰਨੀ ਇਕ੍ਕੀ ਦਾ ਫਰਕ਼ ਲਗਦਾ ਹੈ

ਥਾਂ-ਥਾਂ ਬਣਦੀ ਹੈ ਬਰਫੀ ਉਲਫ਼ਤ ਦੀ
ਟਾਵੀਂ-ਟਾਵੀਂ ਤੇ ਫਰਕ਼ ਲਗਦਾ ਹੈ..!!

6 टिप्‍पणियां:

हरकीरत ' हीर' ने कहा…

ਮੇਰੇ ਦਿਲ ਦਾ ਹੈ ਵਜ਼ਨ ਓਨਾ ਹੀ
ਤੇਰੇ ਤੋਲਾਂ 'ਚ ਫਰਕ਼ ਲਗਦਾ ਹੈ

ਵਾਹ...ਵਾਹ....ਇਕਵਿੰਦਰ ਜੀ ਬਹੁਤ ਖੂਬ ....!!

ਜਦ ਤੋਂ ਬੈਠੇ ਹੋ ਮੇਰੇ ਬਿਸ੍ਤਰ ਤੇ
ਕੁਛ ਤਬੀਯਤ'ਚ ਫਰਕ਼ ਲਗਤਾ ਹੈ

ਲਾਜਵਾਬ .....!!

ਉਂਝ ਹੀ ਬਣਦੀ ਨਹੀਂ ਗ਼ਜ਼ਲ ਯਾਰੋ
ਖੂਨ ਲਗਦਾ ਹੈ ਅਰ੍ਕ਼ ਲਗਦਾ ਹੈ

ਬਹੁਤ ਵਧਿਆ .....!!

ਗ਼ਜ਼ਬ ਲਿਖਦੀ ਹੈ ਤੁਹਾਡੀ ਕ਼ਲਮ ....!!

ਬਲਜੀਤ ਪਾਲ ਸਿੰਘ ने कहा…

ਜਦ ਤੋਂ ਬੈਠੇ ਹੋ ਮੇਰੇ ਬਿਸ੍ਤਰ ਤੇ
ਕੁਛ ਤਬੀਯਤ'ਚ ਫਰਕ਼ ਲਗਤਾ ਹੈ

ਵਾਹ ! ਸੰਵੇਦਨਸ਼ੀਲਤਾ ਹੈ।
ਉਨਕੋ ਦੇਖ ਕੇ ਆ ਜਾਤੀ ਹੈ ਚਿਹਰੇ ਪੇ ਰੌਣਕ
ਔਰ ਵੋ ਸਮਝਤੇ ਹੈਂ ਕਿ ਇਸਕਾ ਹਾਲ ਅੱਛਾ ਹੈ।

बेनामी ने कहा…

ਜਦ ਤੋਂ ਬੈਠੇ ਹੋ ਮੇਰੇ ਬਿਸ੍ਤਰ ਤੇ
ਕੁਛ ਤਬੀਯਤ'ਚ ਫਰਕ਼ ਲਗਤਾ ਹੈ

ਸ਼ਾਨਦਾਰ

aarkay ने कहा…

ਭਲਾ ਇਸ ਫ਼ਰਕ ਦਾ ਕਰਨ ਕੀ ਹੈ
ਕਿਤੇ ਨਜ਼ਰ ਦਾ ਹੇਰ-ਫੇਰ ਤਾਂ ਨਹੀਂ !

aarkay ने कहा…

ਭਲਾ ਇਸ ਫ਼ਰਕ ਦਾ ਕਾਰਣ ਕੀ ਹੈ
ਕਿਤੇ ਨਜ਼ਰ ਦਾ ਹੇਰ-ਫੇਰ ਤਾਂ ਨਹੀਂ

gs panesar ने कहा…

ਇਕ ਬਹੁਤ ਅਛੀ ਰਚਨਾ ਪੜ੍ਹਵਾਊਨ ਲਈ
ਤੁਹਾਡਾ ਬਹੁਤ ਬਹੁਤ ਧੰਨਵਾਦ ...

ਪੰਜਾਬ ਬਾਰੇ ਜਾਣਕਾਰੀ ਲਭੋ ਜੀ