सोमवार, 12 अक्टूबर 2009

ਜ਼ਿੰਦਗੀ ਨਾਲ ਕੁਝ ਗੱਲਾਂ ...... ......

ਜ਼ਿੰਦਗੀ ਨਾਲ ਕੁਝ ਗੱਲਾਂ ........

ਨਾਕਾਮ ਹਾਂ
ਨਾਉਮ੍ਮੀਦ ਨਹੀਂ
ਏ ਜ਼ਿੰਦਗੀ

ਗੁਮਸੁਮ, ਉਦਾਸ
ਤੇਰੀ ਇਹ ਚੌਖਟ
ਮੁਸਕਿਲ ਹੈ ਤੇਰਾ ਸਫ਼ਰ

ਕਦੇ ਧੁਪ ,ਕਦੇ ਛਾਂ
ਕਦੇ ਪਤਝੜ, ਕਦੇ ਬਹਾਰ
ਕਿਸੇ ਦੇ ਚਾਹਿਣ ਨਾ ਵੀ ਨਹੀਂ ਬਦਲਦੀ
ਇਹ ਰੁਤ...
ਨਹੀਂ ਬਦਲਦੀ ਜ਼ਮੀਨ ਵੀ ਕਰਵਟ

ਕਿਤਨੇ ਲਾਚਾਰ ਕਿਤਨੇ ਮਜਬੂਰ
ਹਾਲਾਤ ਦੇ ਅੱਗੇ ....

ਜਾਣਦੀ ਹਾਂ
ਮੇਰੀ ਕ਼ਲਮ ਨਹੀਂ ਮਿਟਾ ਸਕਦੀ
ਤਕਦੀਰ ਦਾ ਲਿਖਿਆ
ਫੇਰ ਵੀ ...
ਮੇਰੀ ਆਸ ਵਿਚ
ਅਜੇ ਚੇਤਨਾ ਬਾਕੀ ਹੈ
ਇਕ ਵਿਸ੍ਵਾਸ ਹੈ .......

ਬਹਿਰੇ ਵੀ ਸੁਨ ਲੇਂਦੇ ਨੇ
ਸੱਚਾਈ ਦੀ ਆਵਾਜ਼
ਦੇਣਾ ਪਵੇਗਾ ਓਸ ਖੁਦਾ ਅੱਗੇ
ਤੈਨੂ ਵੀ ਜਵਾਬ
ਤਦ ....
ਬੜਾ ਮੁਸ਼ਕਿਲ ਹੋ ਜਾਵੇਗਾ
ਤੈਨੂ ਕਦਮ ਵੀ ਪੂਟਣਾ .....

ਵਕ਼ਤ ਭਰ ਦਏਗਾ ਇਕ ਦਿਨ
ਮੇਰੇ ਜਖਮਾਂ ਨੂੰ
ਪਾਵੇਂ ਰਹਿ ਜਾਣ ਕੁਝ
ਸ਼ੀਸ਼ੇ ਉੱਤੇ ਪਏ
ਖਰਾਸ਼ਾਂ ਦੇ ਨਿਸ਼ਾਨ ....!!

मंगलवार, 22 सितंबर 2009

ਪਿਆਰ ਵਿਹੂਣੀ ਰੂਹ ਨੂੰ,ਕੋਈ ਤਾਂ ਮੁਹੱਬਤ ਮਿਲੇ......

ਦਿਲ ਦੇ ਬੂਹੇ ਚੁੱਪ ਹੋ ਗਏ,ਕੋਈ ਦਸਤਕ ਮਿਲੇ।
ਪਿਆਰ ਵਿਹੂਣੀ ਰੂਹ ਨੂੰ,ਕੋਈ ਤਾਂ ਮੁਹੱਬਤ ਮਿਲੇ।

ਅਸਾਂ ਬੀਜੇ ਸੀ ਬੀਜ ਕਿ ਸੂਹੇ ਫੁੱਲ ਮਹਿਕਣਗੇ,
ਕਦ ਸੀ ਚਾਹਿਆ ਅਸਾਂ ਕਿ ਸਦਾ ਨਫਰਤ ਮਿਲੇ।

ਉਹ ਜੋ ਰੇਹੜੀ ਖਿੱਚਦਾ ਹੈ ਨੰਗੇ ਪੈਰੀਂ ਸੜਕਾਂ ਤੇ,
ਕੀ ਇਹ ਉਸਦਾ ਸੁਪਨਾ ਸੀ ਕਿ ਗੁਰਬਤ ਮਿਲੇ।

ਝੋਂਪੜੀਆਂ ਚ ਵੱਸਣੇ ਦਾ ਹੈ ਸ਼ੌਕ ਹੁੰਦਾ ਕਿਸ ਨੂੰ,
ਉਂਝ ਤਾਂ ਹਰ ਕੋਈ ਚਾਹੇ ਕਿ ਸਦਾ ਜੰਨਤ ਮਿਲੇ।

ਅਸੀਂ ਵੀ ਕਦੇ ਮਹਿਕਾਂ ਦੀ ਵਾਦੀ ਚ ਮਹਿਕਾਂਗੇ,
ਕੁੱਝ ਪਲ ਤਾਂ ਠਹਿਰੋ,ਸਾਨੂੰ ਜ਼ਰਾ ਫੁਰਸਤ ਮਿਲੇ।

ਸੰਤਾਪ ਹੰਢਾਊਣਾ ਸਦਾ ਇਸ਼ਕ ਦੇ ਹਿੱਸੇ ਆਇਆ,
ਹੁਸਨ ਨੂੰ ਐਪਰ ਹਰ ਮੋੜ ਤੇ ਸ਼ੁਹਰਤ ਮਿਲੇ।

(A ghazal by Baljeet Pal Singh)

(२)

ਦਿਲ ਵਿਚ ਪਰਲੋ ਜਿਹਾ ਸਾਮਾਨ ਛੁਪਾਈ ਫਿਰਦੇ ਹਾਂ.........

ਦਿਲ ਵਿਚ ਪਰਲੋ ਜਿਹਾ ਸਾਮਾਨ ਛੁਪਾਈ ਫਿਰਦੇ ਹਾਂ
ਬੁਝੇ ਅਨਬੁਝੇ ਕਈ ਅਰਮਾਨ ਦਬਾਈ ਫਿਰਦੇ ਹਾਂ

ਮੁੱਠੀ ਭਰ ਆਪਨੇ ਵਰਗੇ ਤਲਾਸ਼ ਲਏ ਜਿਸ ਦਿਨ
ਓਹਨਾ ਖਾਤਿਰ ਤੀਰ ਅਤੇ ਕਮਾਨ ਬਣਾਈ ਫਿਰਦੇ ਹਾਂ

ਜਿਸਨੇ ਆਪਨੇ ਪਰਜਾ ਨੂੰ ਗਾਜ਼ਰ ਮੂਲੀ ਸਮਝਇਆ
ਉਸ ਹਾਕਮ ਲਈ ਅੱਖਾਂ ਵਿਚ ਸ਼ਮਸ਼ਾਨ ਬਣਾਈ ਫਿਰਦੇ ਹਾਂ

ਇਨਸਾਫ਼ ਲੈਣ ਲਈ ਜਦ ਵੀ ਸਾਰੇ ਹੀਲੇ ਮੁੱਕ ਗਏ
ਪੁਰਖਿਆਂ ਜੋ ਸੌੰਪੀ ਉਹ ਕਿਰਪਾਨ ਬਚਾਈ ਫਿਰਦੇ ਹਾਂ

(B।P।Singh)

शुक्रवार, 4 सितंबर 2009

ਹਂਝੂ

ਈ-ਮੇਲ ਰਾਹੀਂ ਮਿਲੀ ਨਿਰਮਲਾ ਕਪਿਲਾ ਜੀ ਦੀ ਗ਼ਜ਼ਲ


ਦਿਲ ਦੇ ਜਦੋ ਲੁਕਾਏ ਹਂਝੂ
ਅਖੀ ਭਰ ਭਰ ਆਏ ਹਂਝੂ

ਇਹ ਯਾਦਾਂ ਦਾ ਖਾ ਰਾ ਪਾਣੀ
ਜਖਮੀ ਨਮਕ ਲਗਾਏ ਹਂਝੂ

ਜਦ ਵੇਖੀ ਤਸਵੀਰ ਤੇਰੀ ਮੈ
ਸਾਡੇ ਰੁਕ ਨਾ ਪਾਏ ਹਂਝੂ

ਦਿਲ ਦਾ ਦਰ੍ਦ ਅਜੋਕਾ ਸਾਜਨ
ਆ ਪਲਕੀਂ ਬਸ ਜਾਏ ਹਂਝੂ

ਮੌਸਮ ਦਾ ਸ਼ਿਕਵਾ ਹੈ ਢਾਡਾ
ਸਾਵਣ ਬਣ ਬਣ ਆਏ ਹਂਝੂ

ਕੀ ਹੱਸਾਂ ਤੇ ਕੀ ਰੋਵਾਂ ਮੈ
ਦਰ੍ਦ ਵਿਛੋਡਾ ਗਾਏ ਹਂਝੂ

ਮਾ ਨੇ ਸੀ ਭਰ ਗਠਡੀ ਦਿਤੀ
ਦਾਜ ਅਸਾਂ ਦੇ ਆਏ ਹਂਝੂ

ਮੇਰੇ ਸਜਨਾ ਆ ਜਾ ਹੁਣ ਤਾਂ
ਪ੍ਲ ਪਲ ਹੀ ਤਡਪਾਏ ਹਂਝੂ

ਖਬਰੇ ਤੂ ਵੀ ਰੋਂਦਾ ਹੋਂਵੇਂ
ਏਸੇ ਗਲ ਤੋਂ ਆਏ ਹਂਝੂ

ਲਾ ਕੇ ਤੇਰੇ ਨਾਲ ਕੀ ਖਟਿਯਾ
ਬੁੱਕਂ ਨਾਲ ਲੁਟਾਯੇ ਹਂਝੂ

ਨੇਤਾਵਾਂ ਦੇ ਵੇਖ ਕੇ ਚਾਲੇ
ਜਨਤਾ ਰੋਜ਼ ਬਹਾਯੇ ਹਂਝੂ

ਔਰਤ ਦਾ ਗਹਿਣਾ ਹੈ ਨਿਰਮਲ
ਇਸ ਦਾ ਸਾਤ ਨਿਭਾਏ ਹਂਝੂ

ਈ-ਮੇਲ ਰਾਹੀਂ ਮਿਲੀ ਨਿਰਮਲਾ ਕਪਿਲਾ ਜੀ ਦੀ ਗ਼ਜ਼ਲ

शनिवार, 22 अगस्त 2009

ਲੋੜ......

ਕੱਲ ਮੈਂ ਸਿਸਕੀਆਂ ਦੀ
ਆਵਾਜ਼ ਸੁਣੀ
ਸਦੀਆਂ ਤੋਂ ਮੌਨ ਪਏ
ਇਕ ਪੱਥਰ ਦੀ . ..

ਰਾਤ ਦੇ ਹ੍ਨੇਰੇ 'ਚ
ਮੈਂ ਉਸਨੂੰ
ਬੁੱਕਲ'ਚ ਲੈ ਕੇ
ਦੇਰ ਤਕ ਰੋਂਦੀ ਰਹੀ
ਲਗਾ.....
ਮੈਂ ਕੁਝ ਸਖਤ ਜਿਹੀ
ਹੋ ਗਈ ਹਾਂ
ਤੇ ਉਹ ....
ਮੋਮ ਜਿਹਾ
ਪਿਘਲ ਗਿਆ ਹੈ

ਖੋਰੇ ....
ਸਾਨੂ ਦੋਹਨਾ ਨੁੰ ਹੀ
ਇਕ ਦੂਜੇ ਦੀ
ਲੋੜ ਸੀ .......!!

बुधवार, 12 अगस्त 2009

ਦਿਨ

ਈ-ਮੇਲ ਰਾਹੀਂ ਮਿਲੀ ਸ. ਅਨਾਮ ਗਰੇਵਾਲ ਜੀ ਦੀ ਗ਼ਜ਼ਲ


ਤੇਰੇ ਨਾਲ਼ ਗੁਜ਼ਾਰੇ ਦਿਨ ।

ਯਾਦਾਂ ਨਾਲ਼ ਸ਼ਿੰਗਾਰੇ ਦਿਨ ।

ਦਿਨ ਦਿਨ ਕਰਕੇ ਬੀਤ ਗਏ

ਉਹ ਸਾਰੇ ਦੇ ਸਾਰੇ ਦਿਨ ।

ਕੱਠਿਆਂ ਕਰ ਕੇ ਥੱਕ ਗਏ ਹਾਂ

ਜਿਹੜੇ ਆਪ ਖਿਲਾਰੇ ਦਿਨ।

ਬਾਤਾਂ ਪਉਂਦੇ ਰਾਤ ਗਈ

ਭਰਦੇ ਪਏ ਹੁੰਘਾਰੇ ਦਿਨ ।

ਫੁੱਲਾਂ ਨਾਲੋ਼ ਹੌਲ਼ੇ ਸਨ ਹੁਣ

ਪੱਥਰਾਂ ਤੋਂ ਬਾਰੇ ਦਿਨ ।

ਰਾਤਾਂ ਦੀ ਉੱਡ ਨੀਂਦ ਗਈ

ਦਿਨੇ ਦਿਖਉਂਦੇ ਤਾਰੇ ਦਿਨ ।

ਹੰਝੂ ਬਣ ਬਣ ਡੁ੍ਲ੍ਹਦੇ ਰਹੇ

ਅੱਖੀਆਂ ਵਿੱਚੋਂ ਖਾਰੇ ਦਿਨ ।

ਭਵਸਾਗਰ ਵਿੱਚ ਦੋਬ ਰਹੇ

ਲਉਂਦੇ ਨਹੀਂ ਕਿਨਾਰੇ ਦਿਨ ।

ਲੱਗਾ ਅੱਜ ਤੱਕ ਭੇਤ ਨਹੀ

ਫਿਰਦੇ ਕਿਉਂ ਹੰਕਾਰੇ ਦਿਨ ।

ਬੁੱਢੇ ਬਾਰੇ ਬਚਪਨ ਦੇ

ਦੂਰੋਂ ਕਰਨ ਇਸ਼ਾਰੇ ਦਿਨ ।

ਅਉਣੇ ਨਹੀਂ ਦੁਬਾਰੇ ਦਿਨ

ਲਾ ਕੇ ਤੁਰ ਗਏ ਲਾਰੇ ਦਿਨ ।


- ਸ. ਅਨਾਮ ਗਰੇਵਾਲ

रविवार, 9 अगस्त 2009

ਮੇਰੀ ਪਹਲੀ ਪ੍ਜਾਬੀ ਗ਼ਜ਼ਲ

ਈ-ਮੇਲ ਰਾਹੀਂ ਮਿਲੀ ਨਿਰਮਲਾ ਕਪਿਲਾ ਜੀ ਦੀ ਗ਼ਜ਼ਲ




ਇਹ ਗ਼ਜ਼ਲ ਆਪਣੇ ਗੁਰੂ ਜੀ ਸ. ਬਲ੍ਬੀਰ ਸੈਣੀ ਜੀ ਦੇ ਆਸ਼ੀਰਵਾਦ ਨਾਲ ਲਿਖ ਰਹੀ ਹਾ ਏ ਮੇਰੀ ਪ੍ਜਾਬੀ ਡੀ ਪਹਲੀ ਗ਼ਜ਼ਲ ਗੁਰੂ ਜੀ ਨੂ ਸਮਰਪਿਤ ਹੈ|

ਅਜੇ ਮੈਨੂ ਪ੍ਜਾਬੀ ਟਾਇਪ ਕਰਨੀ ਵੀ ਨਹੀ ਆਊਂਦੀ ਇਸ ਲਈ ਗਲਤੀ ਵਲ ਧੀਆਂ ਨਹੀ ਦੇਣਾ ਜੀ|

ਫੇਲੁਨ ਫੇਲੁਨ ਫੇਲੁਨ ਫੇ
--------------------
ਜਿਸ ਦੇ ਬੋਝੇ ਮਾਲ ਨਹੀ
ਉਸਦਾ ਕੋਈ ਹਾਲ ਨਹੀ

ਮਾਰੇ ਹਾਂ ਮਹਿਗਾਈ ਦੇ
ਰੋਟੀ ਹੈ ਤਾ ਦਾਲ ਨਹੀ

ਓਹ ਕੀ ਗੀਤ ਗ਼ਜ਼ਲ ਦਸ
ਜਿਸ ਵਿਕ ਸੁਰਤਾਲ ਨਹੀ

ਵ੍ਨਡ[वंड] ਲਿਯਾ ਪੁਤਾਂ ਘਰਬਾਰ[वण्ड लिया पुत्ताँ घरबा}
ਮਾ ਦਾ ਕੋਈ ਹਾਲ ਨਹੀ

ਸ੍ਚ ਮੇੱ ਜੇਬੋ ਖਾਲੀ ਹਾ[हाँ]
ਦਿਲ ਦਾ ਪਰ ਕੰਗਾਲ ਨਹੀ

ਜੋ ਨੇਤਾ ਨਾ ਖੇਲ ਸਕੇ
ਐਸਾ ਕੋਈ ਜਾਲ ਨਹੀ

ਹੋਵਾ ਭੀਡ ਦਾ ਹਿੱਸਾ
ਮੇਰਾ ਇਹ ਖਿਆਲ ਨਹੀ

ਨੇਤਾ ਤੇ ਪਾਏ ਫਦਾ{फँदा}
ਐਸਾ ਕੋਈ ਲਾਲ ਨਹੀ

ਮੰਦੀ ਦੀ ਮਾਰ ਹਹਿੰਦੇ
ਖਾਵਣ ਕੀ ਜਦ ਮਾਲ ਨਹੀ

ਤੇਰੇ ਝੂਠ ਬ੍ਣਾਵਾਂ ਸ੍ਚ
ਬ੍ਦਨੀਅਤ ਬ੍ਦਹਾਲ ਨਹੀ

ਨਿਰਮਲ ਜੀਵ੍ਨ ਨਿਰ੍ਮ੍ਲ ਹੈ
ਕੋਈ ਹੋਰ ਸਵਾਲ ਨਹੀ

- ਨਿਰਮਲਾ ਕਪਿਲਾ

गुरुवार, 23 जुलाई 2009

ਜਦ ਰਸਤੇ ਰੋਕੇ ਤੂਫਾਨਾ ਅਸੀਂ ਰੁਕੇ ਨਹੀਂ......

ਨਾਮ : ਬਲਜੀਤ ਪਾਲ ਸਿੰਘ
ਯੋਗਤਾ: ਐਮ.ਏ. ਬੀ. ਐਡ.
ਕਿੱਤਾ :ਅਧਿਆਪਕ
ਜਨਮ ਮਿਤੀ: 14-03-1956
ਨਿਵਾਸ ਸ੍ਥਾਨ: ਪਿੰਡ ਝੰਡਾ ਕਲਾਂ, ਜਿਲਾ ਮਾਨਸਾ(ਪੰਜਾਬ)
ਨਿਯੁਕਤੀ ਸ੍ਥਾਨ:ਮੁੱਖ ਅਧਿਆਪਕ,ਸਰਕਾਰੀ ਮਿਡ੍ਲ ਸ੍ਕੂਲ,ਮਾਨਖੇੜਾ(ਮਾਨਸਾ) ਪੰਜਾਬ.
ਸਾਹਿਤਕ ਸਫਰ: ਕਾਵ ਪੁਸਤਕ-ਕੰਡਿਆਲੀ ਰੁੱਤ(1994) ਗ਼ਜ਼ਲ ਪੁਸਤਕ-ਸੂਰਜ ਦੇ ਪਿਛਵਾੜੇ(2004)
ਤੀਸਰੀ ਗ਼ਜ਼ਲ ਪੁਸਤਕ ਲਗਪਗ ਤਿਆਰ ਹੈ.
.ਸ਼ੌਕ;ਪੰਜਾਬੀ ਸਾਹਿਤ ਦਾ ਵਿਦਿਆਰਥੀ ਹਾਂ. ਗ਼ਜ਼ਲ ਪੜਦਾ,ਸੁਣਦਾ ਅਤੇ ਲਿਖਦਾ ਵੀ ਹਾਂ.



ਹਾਦਸਿਆਂ ਦੇ ਬਾਵਜੂਦ ਅਸੀਂ ਝੁਕੇ ਨਹੀਂ
ਜਦ ਰਸਤੇ ਰੋਕੇ ਤੂਫਾਨਾ ਅਸੀਂ ਰੁਕੇ ਨਹੀਂ

ਭਾਵੇਂ ਝੜ ਹੀ ਜਾਂਦੇ ਹਰ ਸਾਲ ਜਰਦ ਪੱਤੇ
ਬਹਾਰਾਂ ਵਾਲੀ ਆਮਦ ਦੇ ਕਿੱਸੇ ਮੁੱਕੇ ਨਹੀਂ

ਤੁਸੀਂ ਕੌਣ ਹੁੰਦੇ ਹੋ ਸਾਡੇ ਫੈਸਲੇ ਕਰ੍ਨ ਵਾਲੇ
ਤੁਹਾਡੇ ਜੁਰ੍ਮ ਅਜੇ ਵੀ ਸਾਡੇ ਕੋਲੋਂ ਲੁਕੇ ਨਹੀਂ

ਅਸੀਂ ਤਾਂ ਸਾਂਭੀ ਫਿਰਦੇ ਹਾਂਤੁਹਾਡੀ ਹੀ ਸੌਗਾਤ
ਅੱਖਾਂ ਵਿਚ ਤੈਰਦੇ ਹੰਝੂ ਕਦੇ ਵੀ ਸੁੱਕੇ ਨਹੀਂ
(Baljeet Pal Singh)

ਪੰਜਾਬ ਬਾਰੇ ਜਾਣਕਾਰੀ ਲਭੋ ਜੀ