ਪੰਜਾਬ ਬਾਰੇ ਜਾਣਕਾਰੀ ਲਭੋ ਜੀ

सोमवार, 4 मई 2009

ਪਰ ਫਿਰ ਵੀ.....

ਮਿਤਰੋ,
ਤੁਹਨੂ ਜਾਣ ਕੇ ਖੁਸ਼ੀ ਹੋਵੇਗੀ ਕੇ ਪੰਜਾਬੀ ਦੇ ਜਾਣੇ-ਮਾਣੇ ਸਾਹਿਤਕਾਰ, ਅਨੁਵਾਦਕ ,ਕਵੀ ਤੇ ਸੰਪਾਦਕ ਅਮਰਜੀਤ ਕੌਂਕੇ' ਜੀ ਨੇ ਆਪਣੀ ਇਕ ਨਜ਼ਮ ਸਾਡੇ ਬ੍ਲੋਗ 'ਪੰਜਾਬ ਦੀ ਖੁਸਬੂ' ਵਿਚ ਪਾਣ ਦੀ ਸਾਡੀ ਮਾਨਤਾ ਨੁੰ ਕਾਬੁਲ ਕੀਤਾ ਹੈ ....ਅਸੀਂ ਤਹੇਦਿਲ ਨਾਲ ਉਹਨਾ ਦੇ ਸ਼ੁਕਰਗੁਜ਼ਾਰ ਹਾਂ.....!!
ਅਮਰਜੀਤ ਕੌਂਕੇ ਜੀ ਦੇ ਛੇ ਕਾਵਿ ਸੰਗ੍ਰਹਿ ਗੁਰਮੁਖੀ ਵਿਚ ਅਤੇ ਦੋ ਕਾਵਿ ਸੰਗ੍ਰਹਿ ਹਿੰਦੀ ਵਿਚ ਛਪ ਚੁਕੇ ਹਨ ਅਤੇ ਹੁਣ ਉਹ 'ਪ੍ਰਤੀਮਾਨ' ਨਾਂ ਦੀ ਸਾਹੀਤਿਕ ਪਤ੍ਰਿਕਾ ਦਾ ਵੀ ਸੰਪਾਦਨ ਕਰ ਰਹੇ ਹਨ...!


ਪੇਸ਼ ਹੈ ਉਹਨਾ ਦੀ ਇਕ ਨਜ਼ਮ..... "ਪਰ ਫਿਰ ਵੀ "



ਸ ਦਾ ਕੁਝ ਵੀ ਤਾਂ ਨਹੀਂ ਸੀ ਮੇਰੇ ਕੋਲ
ਨਾ ਕੋਈ ਖਤ ਨਾ ਕੋਈ ਸੁਪਨਾ
ਨਾ ਕੋਈ ਯਾਦ ਨਾ ਕੋਈ ਦੁਆ
ਨਾ ਛਾਪ ਨਾ ਛੱਲਾ
ਨਾ ਕੋਈ ਰੁਮਾਲ
ਉਸ ਦਾ ਕੁਝ ਵੀ ਤਾਂ ਨਹੀਂ ਸੀ ਮੇਰੇ ਕੋਲ

ਨਾ ਉਸ ਨਾਲ ਬਿਤਾਇਆ ਦਿਨ ਕੋਈ
ਨਾ ਇਕਲਿਆਂ ਜਾਗ ਕੇ ਕੱਟੀ ਕੋਈ ਰਾਤ
ਨਾ ਹੁੰਗਾਰਾ ਨਾ ਬੋਲ ਕੋਈ
ਨਾ ਚੇਤਿਆਂ 'ਚ ਸੁਲਘਦੀ ਕੋਈ ਬਾਤ

ਕੁਝ ਵੀ ਨਹੀਂ ਸੀ ਉਸਦਾ ਮੇਰੇ ਕੋਲ
ਨਾ ਕੋਈ ਪਹਾੜਾਂ ਵਿਚਲੀ ਸਿਮੱਰਤੀ
ਨਾ ਕਿਸੇ ਸਮੁੰਦਰ ਕਿਨਾਰੇ ਦੀ ਰੇਤ
ਨਾ ਕੋਈ ਦਿਨ ਕਿਸੇ ਦੀ ਤਿਖੜ ਦੁਪਹਿਰ
ਨਾ ਸਿਆਲ ਕਿਸੇ ਦੀ ਕੋਸੀ ਧੁੱਪ
ਨਾ ਉਸਦਾ ਹਾਸਾ ਨਾ ਅਥਰੀ ਚੁੱਪ
ਉਸਦਾ ਕੁਝ ਵੀ ਨਹੀਂ ਸੀ ਮੇਰੇ ਕੋਲ

ਉਸ ਦਾ ਕੁਝ ਵੀ ਤਾਂ ਨਹੀਂ ਸੀ ਮੇਰੇ ਕੋਲ
ਪਰ ਫਿਰ ਵੀ ਪਤਾ ਨਹੀਂ ਕਿਓਂ
ਉਹ ਛਟਪਟਾ ਰਹੀ ਸੀ
ਮੁਕਤ ਹੋਣ ਲਈ.....!!

5 टिप्पणियाँ:

Nirmla Kapila 5 मई 2009 12:24 pm  

kaunke ji bahut hi vadhia kavita likhi hai dil noo chhoon vali bahut bahut badhaai agli kavita da intjar rahega

डा प्रवीण चोपड़ा 6 मई 2009 6:09 am  

eh blog aj vekiya, bahut hi vadiya lagiya, es da mainu pehlan pata nahin se ---ek to ek vidvaan lokon dian kavitaavan padiyan.... bahut vadiya lagga.
Apne dear Pablaji da eh vadiya te bahut nek uprala maa boli di ek seva karan de liye.
Tusi saare khus raho ----jeeonde vasde raho !!

बी एस पाबला 6 मई 2009 7:22 am  

ਉਸ ਦਾ ਕੁਝ ਵੀ ਤਾਂ ਨਹੀਂ ਸੀ ਮੇਰੇ ਕੋਲ
ਪਰ ਫਿਰ ਵੀ ਪਤਾ ਨਹੀਂ ਕਿਓਂ
ਉਹ ਛਟਪਟਾ ਰਹੀ ਸੀ
ਮੁਕਤ ਹੋਣ ਲਈ.....!!
ਇਹ ਲਾਇਨਾਂ ਕਿਨਾ ਕੁਛ ਕਹਿ ਜਾਂਦਿਯਾਂ ਹੈ.

Harkirat Haqeer 6 मई 2009 9:59 am  

ਉਸ ਦਾ ਕੁਝ ਵੀ ਤਾਂ ਨਹੀਂ ਸੀ ਮੇਰੇ ਕੋਲ
ਨਾ ਕੋਈ ਖਤ ਨਾ ਕੋਈ ਸੁਪਨਾ
ਨਾ ਕੋਈ ਯਾਦ ਨਾ ਕੋਈ ਦੁਆ
ਨਾ ਛਾਪ ਨਾ ਛੱਲਾ
ਨਾ ਕੋਈ ਰੁਮਾਲ

ਕ੍ਮਾਲ ਦਾ ਲਿਖਦੇ ਹੋ ਤੁਸੀਂ ......!!

ਪਰ ਫਿਰ ਵੀ ਪਤਾ ਨਹੀਂ ਕਿਓਂ
ਉਹ ਛਟਪਟਾ ਰਹੀ ਸੀ
ਮੁਕਤ ਹੋਣ ਲਈ.....!!

ਬਹੁਤ ਕੁਝ ਕਹਿ ਜਾਂਦੀਆਂ ਨੇ ਇਹ ਸਤਰਾਂ.......!!

ਮੈਂ ਤੁਹਾਡੀਆਂ ਹੋਰ ਵੀ ਨਜ਼ਮਾਂ ਪਾਣੀਆਂ ਚਾਹਾਂਗੀ ਸਾਡੇ ਬ੍ਲੋਗ ਵਿਚ.......!!

amarjeet kaunke 9 जुलाई 2009 11:53 am  

harkirat ji, ene pyar nal meri kavita apne blog ch paun lai tuhada behad dhanvadi haan...eh kavita jo tusi chuni hai mainu v bahut changi lagdi hai....thanks again.........amarjeet kaunke

ਪੰਜਾਬੀ ਵਿਚ ਖਬਰਾਂ

  © Free Blogger Templates Spain by Ourblogtemplates.com 2008

Back to TOP