बुधवार, 12 अगस्त 2009

ਦਿਨ

ਈ-ਮੇਲ ਰਾਹੀਂ ਮਿਲੀ ਸ. ਅਨਾਮ ਗਰੇਵਾਲ ਜੀ ਦੀ ਗ਼ਜ਼ਲ


ਤੇਰੇ ਨਾਲ਼ ਗੁਜ਼ਾਰੇ ਦਿਨ ।

ਯਾਦਾਂ ਨਾਲ਼ ਸ਼ਿੰਗਾਰੇ ਦਿਨ ।

ਦਿਨ ਦਿਨ ਕਰਕੇ ਬੀਤ ਗਏ

ਉਹ ਸਾਰੇ ਦੇ ਸਾਰੇ ਦਿਨ ।

ਕੱਠਿਆਂ ਕਰ ਕੇ ਥੱਕ ਗਏ ਹਾਂ

ਜਿਹੜੇ ਆਪ ਖਿਲਾਰੇ ਦਿਨ।

ਬਾਤਾਂ ਪਉਂਦੇ ਰਾਤ ਗਈ

ਭਰਦੇ ਪਏ ਹੁੰਘਾਰੇ ਦਿਨ ।

ਫੁੱਲਾਂ ਨਾਲੋ਼ ਹੌਲ਼ੇ ਸਨ ਹੁਣ

ਪੱਥਰਾਂ ਤੋਂ ਬਾਰੇ ਦਿਨ ।

ਰਾਤਾਂ ਦੀ ਉੱਡ ਨੀਂਦ ਗਈ

ਦਿਨੇ ਦਿਖਉਂਦੇ ਤਾਰੇ ਦਿਨ ।

ਹੰਝੂ ਬਣ ਬਣ ਡੁ੍ਲ੍ਹਦੇ ਰਹੇ

ਅੱਖੀਆਂ ਵਿੱਚੋਂ ਖਾਰੇ ਦਿਨ ।

ਭਵਸਾਗਰ ਵਿੱਚ ਦੋਬ ਰਹੇ

ਲਉਂਦੇ ਨਹੀਂ ਕਿਨਾਰੇ ਦਿਨ ।

ਲੱਗਾ ਅੱਜ ਤੱਕ ਭੇਤ ਨਹੀ

ਫਿਰਦੇ ਕਿਉਂ ਹੰਕਾਰੇ ਦਿਨ ।

ਬੁੱਢੇ ਬਾਰੇ ਬਚਪਨ ਦੇ

ਦੂਰੋਂ ਕਰਨ ਇਸ਼ਾਰੇ ਦਿਨ ।

ਅਉਣੇ ਨਹੀਂ ਦੁਬਾਰੇ ਦਿਨ

ਲਾ ਕੇ ਤੁਰ ਗਏ ਲਾਰੇ ਦਿਨ ।


- ਸ. ਅਨਾਮ ਗਰੇਵਾਲ

6 टिप्‍पणियां:

बेनामी ने कहा…

Kubsurat nakasha bania hai shukria

निर्मला कपिला ने कहा…

ग्रेवा्ला जी बहुत खूबसूरत गज़ल है बहुत बहुत बहुत धन्यवाद और आपका सवागत है पंजाब दी खुश्बू ब्लोग पर्

ਬਲਜੀਤ ਪਾਲ ਸਿੰਘ ने कहा…

ਅੱਖ ਤੁਹਾਡੀ ਵੀ ਨਮ ਹੋਏ ਬਿਨਾ ਰਹਿ ਨਹੀਂ ਸਕਣੀ
ਚੇਤੇ ਤਨਹਾਈਆਂ ਅੰਦਰ ਮੈਂ ਇਸ ਕਦਰ ਆਂਵਾਂਗਾ
ਮੇਰੇ ਬਾਦ ਜਦ ਵੀ ਤੱਕੋਗੇ ਰਾਤ ਨੂੰ ਉੱਪਰ ਵੱਲ
ਤਾਰਿਆਂ ਦੇ ਝੁਰ੍ਮਟ ਵਿਚੋਂ ਮੈਂ ਨਜ਼ਰ ਆਂਵਾਗਾ.
(ਬਲਜੀਤ ਪਾਲ ਸਿੰਘ)

Balvinder Balli ने कहा…

Bahut khoob likhya hai Grewal ji ne.
Thanks for sharing.

Daisy ने कहा…

Send Valentine's Day Gifts Online
Best Valentines Day Roses Online
Best Valentines Day Gifts Online
Send Best Birthday Gifts Online

PurpleMirchi ने कहा…

send birthday gifts for brother online

ਪੰਜਾਬ ਬਾਰੇ ਜਾਣਕਾਰੀ ਲਭੋ ਜੀ