सोमवार, 13 अप्रैल 2009

ਬੈਸਾਖੀ ਦੀ ਆਪ ਸਬ ਨੁੰ ਲਖ-ਲਖ ਵ੍ਧਾਈ .....!!

ਮਿਤਰੋ ਬੈਸਾਖੀ ਦੀ ਆਪ ਸਬ ਨੁੰ ਲਖ-ਲਖ ਵ੍ਧਾਈ .....!!

ਆਓ ਥੋਡਾ ਜਿਹਾ ਵਿਚਾਰ ਕਰੀਏ ਕੇ ਵੈਸਾਖੀ ਸਾਡੇ ਲਈ ਕਿਓਂ ਮਹਤਵ ਰਖਦੀ ਹੈ....?
ਇਹ ਵੈਸਾਖੀ ਵਾਲਾ ਦਿਨ ਹੀ ਸੀ ਜਦੋਂ ਗੁਰੂ ਗੋਵਿੰਦ ਸਿੰਘ ਜੀ 1699 ਈ: ਨੁੰ ਕੇਸਗੜ੍ਹ ਸਾਹਿਬ ਇਕ ਭਾਰੀ ਦੀਵਾਨ ਸ੍ਜਾਇਆ । ਕੀਰਤਨ ਉਪਰਨਤ ਗੁਰੂ ਜੀ ਨੇ ਆਪਣੀ ਕਿਰਪਾਨ ਮਿਆਨ 'ਚੋਂ ਕਡੀ ਤੇ ਗਰਜ ਕੇ ਕਿਹਾ : " ਕੋਈ ਹੈ ਜੋ ਗੁਰੂ ਨਾਨਕ ਤੇ ਅਠਾਂ ਗੁਰੂ ਸਾਹਿਬਾਨ ਦੇ ਆਸਿਆਂ ਤੇ ਨਿਸ਼ਾਨੀਆਂ ਲਈ ਜਾਂ ਵਾਰ੍ਨ ਲਈ ਤਿਆਰ ਹੋਵੇ...?" ਇਹ ਸੁਣ ਕੇ ਸਾਰੇ ਪਾਸੇ ਚੁਪ ਛਾ ਗਈ . ਭਰੇ ਹੋਏ ਦੀਵਾਨ ਵਿਚ ਸ੍ਨਾਟਾ ਛਾ ਗਿਆ। ਥੋਡ਼ੀ ਦੇਰ ਪਿਛੋਂ ਦਇਆ ਰਾਮ ਨਾਂ ਦਾ ਲਾਹੌਰ ਦਾ ਰਹਿਣ ਵਾਲਾ ਖੱਤਰੀ ਉਠਿਆ ਤੇ ਉਸਨੇ ਆਪਣੇ ਆਪ ਨੁੰ ਪੇਸ਼ ਕੀਤਾ।
ਗੁਰੂ ਜੀ ਉਸਨੂੰ ਪਕੜ ਤਂਬੂ ਵਿਚ ਲੈ ਗਏ । ਕੁਝ ਦੇਰ ਬਾਦ ਦੀਵਾਨ ਵਿਚ ਬੈਠੇ ਲੋਕਾਂ ਨੁੰ ਸਿਰ ਡਿਗਣ ਦੀ ਆਵਾਜ਼ ਆਈ. ਲੋਕੀਂ ਸਹਿਮ ਗਏ....ਗੁਰੂ ਜੀ ਨੇ ਹੋਰ ਸਿਰ ਦੀ ਮੰਗ ਕੀਤੀ . ਦੂਜੀ ਵਾਰ ਦਿੱਲੀ ਦੇ ਰਹਿਣ ਵਾਲੇ ਧਰਮ ਦਾਸ ਜੱਟ ਨੇ ਆਪਾ ਪੇਸ਼ ਕੀਤਾ . ਇਸੇ ਤਰਾਂ ਤੀਨ ਹੋਰ ਪੁਰਸਾਂ ਨੇ ਵਾਰੀ -ਵਾਰੀ ਆਪਣੇ ਆਪ ਨੁੰ ਕੁਰਬਾਨੀ ਲਈ ਪੇਸ਼ ਕੀਤਾ. ਤੀਜੀ ਵਾਰ ਜ੍ਗਨ ਨਾਥ (ਗੁਜਰਾਤ ) ਦੇ ਰਹਿਣ ਵਾਲੇ ਇਕ ਰਸੋਈਏ ਭਾਈ ਹਿੱਮਤ ਸਿੰਘ ਜੀ , ਚੌਥੀ ਵਾਰੀ ਮੂਹਕਾਮ ਚੰਦ ਦਵਾਰਕਾ ਦੇ ਰਹਿਣ ਵਾਲੇ ਇਕ ਚੀਮਬੇ ਅਤੇ ਪੰਜਵੀਂ ਵਾਰੀ ਸਾਹਿਬ ਚੰਦ ਬੀਡਰ ਨੇ ਆਪਣਾ ਸਿਸ ਪੇਸ਼ ਕੀਤਾ .

ਗੁਰੂ ਜੀ ਨੇ ਉਹਨਾ ਨੁੰ ਸੁੰਦਰ ਪੁਸ਼ਾਕੇ ਪਹਿਨਾਏ ਅਤੇ ਸੰਗਤਾਂ ਸਾਹਮਣੇ ਲਿਆਂਦਾ । ਸੰਗਤਾਂ ਸਾਹਮਣੇ ਹੀ ਅਮ੍ਰਿਤ ਤਿਆਰ ਕੀਤਾ ਅਤੇ ਪੰਜਾਂ ਪਿਆਰਿਆਂ ਨੁੰ ਛ੍ਕਾ ਕੇ ਸਿੰਘ ਸਜਾਆ . ਉੰਨਾਂ ਦੇ ਨਾਮ ਨਾਲ ' ਸਿੰਘ ' ਲ੍ਗਇਆ ਅਤੇ ਫਰਮਾਇਆ : ' ਹੁਣ ਤੁਹਾਡੀ ਕੋਈ ਜਾਤ ਵਰ੍ਨ ਨਹੀਂ ਅਤੇ ਸਾਰੇ ਆਨੰਦਪੁਰ ਦੇ ਵਾਸੀ ਹੋ : ਅਬਤੇ ਕਹਾਹਿ ਆਨੰਦਪੁਰ ਵਾਸੀ. ਪੰਚਹੂ ਨਾਮ ਧੜੇ ਗੁਣਰਾਸੀ . '

ਉਨਾ ਪੰਜਾਂ ਨੁੰ ਗੁਰੂ ਜੀ ਨੇ ' ਪਿਆਰੇ' ਕਿਹਾ ਅਤੇ ਉਹਨਾ ਨੁੰ ਅਮ੍ਰਿਤ ਛਕਾ ਕੇ ਗੁਰੂ ਜੀ ਨੇ ਆਪ ਵੀ ਅਮ੍ਰਿਤ ਛਕਾਣ ਦੀ ਯਾਚਨਾ ਕੀਤੀ । ਸੰਸਾਰ ਦੇ ਧਾਰਮਕ ਇਤਿਹਾਸ ਵਿਚ ਇਨਕਲਾਬੀ ਕਦਮ ਚੁਕਿਆ । ਪੰਜਾਂ ਨੇ ਅਮ੍ਰਿਤ ਤਾਇਆਰ ਕਰ ਗੁਰੂ ਜੀ ਨੁੰ ਛਕਾਇਆ।

ਏਸੇ ਕਦਮ ਨੁੰ ਵੇਖ ਕੇ ਭਾਈ ਗੁਰਦਾਸ ਜੀ ਨੀ ਕਿਹਾ ਹੈ......

'' ਵਾਹੂ ਵਾਹੂ ਗੁਰੂ ਗੋਵਿੰਦ ਸਿੰਘ ਆਪੇ ਗੁਰ ਚੇਲਾ । ''

ਉਪਰਾਂਤ ਗੁਰੂ ਜੀ ਸੰਗਤਾਂ ਨੁੰ ਸਂਬੋਧਨ ਕਰਕੇ ਕਿਹਾ....''।ਅੱਜ ਤੋ ਤੁਸੀਂ ਵਖ ਵਖ ਜਾਤਾਂ ਦੇ ਵਿਖੇੜੇ ਮਿਟਾ ਦਿਓਅਤੇ ਏਕ ਧਰਮ ਨੁੰ ਅਪਣਾਓ । ਸਾਰਿਆ ਜਾਤਾਂ ਇਕ ਬਾਟੇ ਵਿਚੋਂ ਅਮ੍ਰਿਤ ਛਕ ਕੇ ਇਕ ਦੂਜੇ ਲਈ ਪਿਆਰ ਪੈਦਾ ਕਰੋ ।''

ਗੁਰੂ ਜੀ ਨੇ ਖਾਲ੍ਸੇ ਨੁੰ ਆਪਣਾ ਨਿਜੀ ਰੂਪ ਕਿਹਾ ਤੇ ਫਰਮਾਇਆ......

ਸੇਵ ਕਰੀ ਇਨ ਕੀ ਭਾਵਤ, ਅਓਰ ਕਿ ਸੇਵ ਸੁਹਾਤ ਨ ਜੀ ਕੋ
ਦਾਨ ਦਿਯੋ ਇਨ੍ਹੀ ਕੋ ਭ੍ਲੋ, ਅਰ ਆਨ ਕੋ ਦਾਨ ਨ ਲਾਗਤ ਨੀਕੋ
ਆਗੈ ਫ੍ਲੈ ਇਨਹੀ ਕੋ ਦਿਓ, ਜਾਗ ਮੈਂ ਜਸ ਓਰ ਕਿਓ ਸਬ ਫੀਕੋ
ਮੋ ਗ੍ਰਿਹ ਮੈ, ਤ੍ਨ ਤੇ ਮਨ ਤੇ,ਸਿਰ ਲੋ ਧਨ ਹੈ ਸਬ ਹੀ ਇਨ ਹੀ ਕੋ

ਗੁਰੂ ਜੀ ਨੇ ਜਿਥੇ ਕਈ ਹੋਰ ਗਲਾਂ ਤੋਂ ਬਚਣ ਲਈ ਸਿਖਾਂ ਨੁੰ ਪ੍ਰੇਰਿਆ ਉਥੇ ਕੁਝ ਖਾਸ ਹੁਕਮ ਵੀ ਦਿੱਤੇ ਤਾਕਿ ਇਹ ਕੌਮ ਇਕ ਮਹਾਨ ਕੌਮ ਬਣ ਸਕੇ । ਗੁਰੂ ਜੀ ਸਿਖਾਂ ਨੁੰ ਕੇਸ ਰਖਣ ਦਾ ਹੁਕਮ ਦਿਤਾ ਅਤੇ ਕੇਸਾਂ ਨੁੰ ਸਾਡੀ ਮੁਹਾਰ ਆਖਿਆ । ਕੰਘਾ ,ਕੜਾ, ਕਿਰਪਾਨ ਤੇ ਕਛੇਹਿਰਾ ਪਹਿਨਣ ਦਾ ਹੁਕਮ ਦਿਤਾ ਨਾਲ ਹੀ ਪੰਜਾਂ ਬਣੀਆਂ ,ਜਪਜੀ,ਜਾਪ ਸਾਹਿਬ,ਸਵਾਏਈ,ਆਨੰਦ ਸਾਹਿਬ ਤੇ ਚੌਪਾਈ ਦਾ ਪਾਠ ਕਰਨ ਦਾ ਹੁਕਮ ਵੀ ਦਿਤਾ ।


ਮਿਤਰੋ, ਆਓ ਅੱਜ ਦੇ ਦਿਨ ਇਸ ਗੱਲ ਤੇ ਜਰਾ ਵਿਚਾਰ ਕਰੀਏ ਕਿ ਅਸੀਂ ਆਪਣੇ ਗੁਰੂਆਂ ਦੇ ਹੁਕਮ ਦੀ ਕਿਤਨੀ ਪਾਲਣਾ ਕਰ ਰਹੇ ਹਾਂ ਤੇ ਅਸੀਂ ਕਿਸ ਪਾਸੇ ਤੁਰੀ ਜਾ ਰਹੇ ਹਾਂ.......!!

3 टिप्‍पणियां:

बेनामी ने कहा…

ਹਰਕੀਰਤ ਜੀ, ਬੈਸਾਖੀ ਦੀ ਆਪ ਜੀ ਨੁੰ ਵੀ ਵਧਾਈਆਂ

MANVINDER BHIMBER ने कहा…

ਹਰਕਿਰਤ ਜੀ ਤੇ ਪਬਲਾ ਵੀਰਜੀ ,,,,
ਆਪ ਜੀ ਨੂ ਵਸਾਖੀ ਦੀ ਵਧਾਈ
ਹਰਕਿਰਤ ਜੀ ....ਆਪ ਨੇ ਬਹੁਤ ਚੰਗੀ ਜਾਣਕਾਰੀ ਦਿੱਤੀ ਹੈ ,,,,,,,ਵੀਰਜੀ ਆਪ ਜੀ ਦੀ ਮੈ ਸ਼ੁਕਰਗੁਜ਼ਾਰ ਹਾ ....ਆਪਣੇ ਪੰਜਾਬੀ ਦੀ ਖੁਸ਼ਬੂ ਨਾਲ ਸਰਾਬੋਰ ਬ੍ਲੋਗ ਸ਼ੁਰੂ ਕੀਤਾ ਹੈ ਇਕ ਬਾਰ ਫੇਰ ਬਧਾਈ

Harkirat Haqeer ने कहा…

ਬੀ. ਅਸ. ਪਾਬਲਾ ਜੀ ਤੇ ਮਾਨਵਿੰਦਰ ਜੀ ,

ਆਪ ਜੀ ਨੁੰ ਵੀ ਬੈਸਾਖੀ ਦੀ ਬਹੁਤ- ਬਹੁਤ ਵ੍ਧਾਈ ......!!

ਪੰਜਾਬ ਬਾਰੇ ਜਾਣਕਾਰੀ ਲਭੋ ਜੀ