रविवार, 10 मई 2009

viyang

ਓਹ ਸ੍ਬ ਦੇ ਦੋਸ੍ਤ?
ਪ੍‌ਰ ਕਿਵੇਂ?
ਆਪਣੀ ਕਿਸ੍ਮ੍ਤ ਕਿਉਂ
ਧੋਖਾ ਖਾ ਗਈ
ਜ੍ਦੋਂ ਵੇਖਿਆ ਗਿਰਗਿਟ ਨੂ
ਰ੍ਗ ਬ੍ਦ੍ਲ੍ਦੇ
ਉਹਨਾ ਦੀਤਰਕੀਬ
ਸ੍ਮ੍ਝ ਆ ਗਈ

सोमवार, 4 मई 2009

ਪਰ ਫਿਰ ਵੀ.....

ਮਿਤਰੋ,
ਤੁਹਨੂ ਜਾਣ ਕੇ ਖੁਸ਼ੀ ਹੋਵੇਗੀ ਕੇ ਪੰਜਾਬੀ ਦੇ ਜਾਣੇ-ਮਾਣੇ ਸਾਹਿਤਕਾਰ, ਅਨੁਵਾਦਕ ,ਕਵੀ ਤੇ ਸੰਪਾਦਕ ਅਮਰਜੀਤ ਕੌਂਕੇ' ਜੀ ਨੇ ਆਪਣੀ ਇਕ ਨਜ਼ਮ ਸਾਡੇ ਬ੍ਲੋਗ 'ਪੰਜਾਬ ਦੀ ਖੁਸਬੂ' ਵਿਚ ਪਾਣ ਦੀ ਸਾਡੀ ਮਾਨਤਾ ਨੁੰ ਕਾਬੁਲ ਕੀਤਾ ਹੈ ....ਅਸੀਂ ਤਹੇਦਿਲ ਨਾਲ ਉਹਨਾ ਦੇ ਸ਼ੁਕਰਗੁਜ਼ਾਰ ਹਾਂ.....!!
ਅਮਰਜੀਤ ਕੌਂਕੇ ਜੀ ਦੇ ਛੇ ਕਾਵਿ ਸੰਗ੍ਰਹਿ ਗੁਰਮੁਖੀ ਵਿਚ ਅਤੇ ਦੋ ਕਾਵਿ ਸੰਗ੍ਰਹਿ ਹਿੰਦੀ ਵਿਚ ਛਪ ਚੁਕੇ ਹਨ ਅਤੇ ਹੁਣ ਉਹ 'ਪ੍ਰਤੀਮਾਨ' ਨਾਂ ਦੀ ਸਾਹੀਤਿਕ ਪਤ੍ਰਿਕਾ ਦਾ ਵੀ ਸੰਪਾਦਨ ਕਰ ਰਹੇ ਹਨ...!


ਪੇਸ਼ ਹੈ ਉਹਨਾ ਦੀ ਇਕ ਨਜ਼ਮ..... "ਪਰ ਫਿਰ ਵੀ "



ਉਸ ਦਾ ਕੁਝ ਵੀ ਤਾਂ ਨਹੀਂ ਸੀ ਮੇਰੇ ਕੋਲ
ਨਾ ਕੋਈ ਖਤ ਨਾ ਕੋਈ ਸੁਪਨਾ
ਨਾ ਕੋਈ ਯਾਦ ਨਾ ਕੋਈ ਦੁਆ
ਨਾ ਛਾਪ ਨਾ ਛੱਲਾ
ਨਾ ਕੋਈ ਰੁਮਾਲ
ਉਸ ਦਾ ਕੁਝ ਵੀ ਤਾਂ ਨਹੀਂ ਸੀ ਮੇਰੇ ਕੋਲ

ਨਾ ਉਸ ਨਾਲ ਬਿਤਾਇਆ ਦਿਨ ਕੋਈ
ਨਾ ਇਕਲਿਆਂ ਜਾਗ ਕੇ ਕੱਟੀ ਕੋਈ ਰਾਤ
ਨਾ ਹੁੰਗਾਰਾ ਨਾ ਬੋਲ ਕੋਈ
ਨਾ ਚੇਤਿਆਂ 'ਚ ਸੁਲਘਦੀ ਕੋਈ ਬਾਤ

ਕੁਝ ਵੀ ਨਹੀਂ ਸੀ ਉਸਦਾ ਮੇਰੇ ਕੋਲ
ਨਾ ਕੋਈ ਪਹਾੜਾਂ ਵਿਚਲੀ ਸਿਮੱਰਤੀ
ਨਾ ਕਿਸੇ ਸਮੁੰਦਰ ਕਿਨਾਰੇ ਦੀ ਰੇਤ
ਨਾ ਕੋਈ ਦਿਨ ਕਿਸੇ ਦੀ ਤਿਖੜ ਦੁਪਹਿਰ
ਨਾ ਸਿਆਲ ਕਿਸੇ ਦੀ ਕੋਸੀ ਧੁੱਪ
ਨਾ ਉਸਦਾ ਹਾਸਾ ਨਾ ਅਥਰੀ ਚੁੱਪ
ਉਸਦਾ ਕੁਝ ਵੀ ਨਹੀਂ ਸੀ ਮੇਰੇ ਕੋਲ

ਉਸ ਦਾ ਕੁਝ ਵੀ ਤਾਂ ਨਹੀਂ ਸੀ ਮੇਰੇ ਕੋਲ
ਪਰ ਫਿਰ ਵੀ ਪਤਾ ਨਹੀਂ ਕਿਓਂ
ਉਹ ਛਟਪਟਾ ਰਹੀ ਸੀ
ਮੁਕਤ ਹੋਣ ਲਈ.....!!

शनिवार, 25 अप्रैल 2009

kavita

ਇਹ ਰਿਸ਼ਤੇ
ਜੀਵ੍ਨ ਦੀਆਂ
ਆਡੀਆ ਤਿਖਿਆ
ਪਗ ਡਡਿਆੱ ਤੇ
ਪਤਂਗ ਦੀ ਟੂਟੀ
ਡੋਰ ਵਾਂਗ
ਇਕ ਬਾਰ
ਫਿਸ੍ਲ ਜਾਂਦੇ ਨੇ
ਫੇਰ ਹਾਥ ਨਹੀ ਆਉਂਦੇ ਨੇ
ਅਤੇ ਰਹ ਜਾਂਦੀ ਹੈ ਕ੍ਟੀ ਪਤ੍ੰਗ
ਬੇਰ੍ਹ੍ਮ ਲੁਟੇਰੇਆਂ ਦੇ ਲੁੱਟਨ ਲਯੀ
ਪਤਝਡ ਦੇ ਪਤੇ ਵਾਂਗ
ਫਿਰਦੀ ਹਵਾ ਦੇ ਰੁਖ ਨਾਲ

बुधवार, 22 अप्रैल 2009

ਜ਼ਖ਼ਮ.....

ਕੁਝ ਜ਼ਖ਼ਮ ਏਹੋ ਜਿਹੇ ਵੀ ਹੁੰਦੇ ਨੇ
ਜੋ ਹੂੰਝੂਆਂ ਨਾਲ ਵੀ ਨਹੀਂ ਧੋਏ ਜਾ ਸਕਦੇ
ਗੁਜਰਦੇ ਵਕ਼ਤ ਨਾਲ ਉਹ
ਹੋਰ ਗਹਿਰੇ ਹੁੰਦੇ ਚਲੇ ਜਾਂਦੇ ਨੇ ....!!

रविवार, 19 अप्रैल 2009

ਇਕ ਨਿੱਕੀ ਜਿਹੀ ਚੀਡ਼ੀ

ਇਕ ਨਿੱਕੀ ਜਿਹੀ ਚੀਡ਼ੀ
ਮੇਰੀ ਖਿੜਕੀ ਤੇ ਬੈਠੀ
ਚੀਂ....ਚੀਂ...ਦੀ ਆਵਾਜ਼ 'ਚ
ਖੋਰੇ ਕਿ ਕਹਿ ਰਹੀ ਹੈ
ਭੁਖੀ ਪਈ ਜਾਪ੍ਦੀ ਹੈ
ਜਾ ਨੀ ਚਿੜੀਏ ......
ਕਿਸੇ ਹੋਰ ਦਾ ਦਰ ਵੇਖ
ਐਥੇ ਤੇ ਸਿਰ੍ਫ
ਪੀਣ ਨੁੰ ਹੰਝੂ
ਤੇ ਖਾਣ ਨੁੰ
ਗਮ ਹਨ.....!!

गुरुवार, 16 अप्रैल 2009

ਸਿਆਸਤਦਾਨ ਪਗਾਂਲਾਹੁੰਦੇਨ ਜੁਤਿਆਂ ਮਾਰਦੇ ਤ੍ਕੇ
ਉਨਾਂ ਦੀ ਏ ਵੀ ਗ੍ਲ ਸ੍ਮ੍ਝੀ ਗਈ ਤਹਿਜ਼ੀਬ ਦੇ ਆੰਦਰ


ਨਾ ਗੋਡੇ ਸਾਥ ਦਿੰਦੇ ਨੇ ਨਾ ਕਨ ਨਹੀ ਅਖਾਂ
ਹੈ ਜੀਣਾ ਕਿ ਕਿਸੇ ਲਾਚਾਰ ਦਾ ਮ ਹਸੂਸ ਕਰਦਾਹਾਂ
ਸ ਬਲ੍ਬੀਰ ਸੈਣੀ ਜੀ

मंगलवार, 14 अप्रैल 2009

ਵੈਸ਼ਾਖੀ ਡੀ ਲਖ ਲਖ ਵਧਾਈਆਂ

ਆਪ ਸਾਰੇ ਮਿਤਰਾਂ ਨੂੰ ਵੈਸ਼ਾਖੀ ਦੀ ਵਧਾਈਆਂ ਦੇਣ ਦੇ ਨਾਲ ਹੀ ਮੈਂ ਇਸ ਬ੍ਲੋਗ ਦੇ ਸ਼ੁਰੂ ਹੋਣ ਦੀ ਵਧਾਈ ਵੀ ਦੇਣਾ ਚਾਹੁੰਦਾ ਹਾਂ. 

ਇਹ ਬ੍ਲੋਗ ਇਕ ਸਾਂਝਾ ਬ੍ਲੋਗ ਹੈ. ਜਿਸ ਵਿਚ ਆਪ ਵੀ ਅਪ੍ਣੀ ਕਲਮ ਦਾ ਕਮਾਲ ਦਿਖਾ ਸਕਦੇ ਹੋ. ਬੇਸ਼ਕ ਕਮ੍ਪ੍ਯੂਟਰ ਤੇ ਗੁਰੁਮੁਖੀ ਲਿਖਣ ਵਿਚ ਥੋਡੀ ਬਹੁਤ ਪਰੇਸ਼ਾਨੀ ਹੁੰਦੀ ਹੋਵੇ, ਲੇਕਿਨ ਕੋਸ਼ਿਸ਼ ਤਾਂ ਕੀਤੀ ਜਾ ਸਕਦੀ ਹੈ! ਤੁਸੀ ਇਸ ਲਿੰਕ ਉੱਤੇ ਕਲਿਕ ਕਰ ਕੇ ਗੁਰੁਮੁਖੀ ਲਿਖ ਸਕਦੇ ਹੋ.

ਫਿਰ ਦੇਰ ਕਿਸ ਗੱਲ ਡੀ ਹੈ? ਅਪਣੇ ਆਪ ਨੂ ਇਸ ਬ੍ਲੋਗਾ ਵਿਚ ਸ਼ਾਮਿਲ ਕਰਵਾਣ ਵਾਸਤੇ ਇਕ ਵੇਨਤੀ ਵਾਲੀ ਮੇਲ punjabkhushbu@gmail.com ਉੱਤੇ ਭੇਜ ਦੇਵੋ. ਆਪ ਜੀ ਨੂ ਨੇਂਦਾ ਭੇਜ ਦਿਤਾ ਜਾਵੇਗਾ.

ਅੱਛਾ ਜੀ ਫਿਰ ਮਿਲਾਂਗੇ.

ਪੰਜਾਬ ਬਾਰੇ ਜਾਣਕਾਰੀ ਲਭੋ ਜੀ